ਚੰਡੀਗੜ੍ਹ 19, ਅਪ੍ਰੈਲ 2023: ਕਾਂਗਰਸ ਨੇ ਅਗਾਮੀ ਕਰਨਾਟਕ ਵਿਧਾਨ ਸਭਾ ਚੋਣਾਂ (Karnataka Elections) ਲਈ ਆਪਣੇ 40 ਸਟਾਰ ਪ੍ਰਚਾਰਕ ਨੇਤਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਪਰ ਇਸ ਸੂਚੀ ਵਿੱਚ ਨਾ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ ਅਤੇ ਨਾ ਹੀ ਪੰਜਾਬ ਕਾਂਗਰਸ ਦਾ ਕੋਈ ਹੋਰ ਆਗੂ ਸ਼ਾਮਲ ਹੈ।