July 7, 2024 6:41 pm
ਕਰਨਾਲ ਮਹਾਪੰਚਾਇਤ

ਕਰਨਾਲ ਮਹਾਪੰਚਾਇਤ : ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬੈਠਕ ਜਾਰੀ ,ਕੀ ਹਰਿਆਣਾ ਸਰਕਾਰ ਪੂਰਾ ਕਰੇਗੀ ਕਿਸਾਨਾਂ ਦੀ ਮੰਗ

ਚੰਡੀਗੜ੍ਹ ,8 ਸਤੰਬਰ 2021 : ਕਰਨਾਲ ‘ਚ ਕਿਸਾਨਾਂ ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁਸਾ ਤੇ ਰੋਸ ਸੀ | ਜਿਸ ਨੂੰ ਲੈ ਕੇ ਉਹਨਾਂ ਵੱਲੋ ਸੜਕਾਂ ਜਾਮ ਕੀਤੀਆਂ ਗਈਆਂ ,ਧਰਨੇ ਲਾਏ ਗਏ ਤੇ ਫਿਰ ਕਿਸਾਨ ਮਹਾਪੰਚਾਇਤ  ਕੀਤੀ ਗਈ |

ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਬੈਠਕ ਕੀਤੀ ਗਈ ਕਿ ਮਸਲੇ ਨੂੰ ਹੱਲ ਕੀਤਾ ਜਾ ਸਕੇ | ਪਰ ਕਿਸਾਨਾਂ ਤੇ ਪ੍ਰਸ਼ਾਸਨ ਦੀ ਬੈਠਕ ਬੇਸਿੱਟਾ ਰਹੀ | ’ਜਿਸ ਤੋਂ ਬਾਅਦ ਕਿਸਾਨਾਂ ਨੇ ਰਾਤ ਮਿੰਨੀ ਸਕੱਤਰੇਤ ਦੇ ਬਾਹਰ ਸੜਕਾਂ ’ਤੇ ਬਿਤਾਈ।ਅੱਜ ਮੁੜ ਤੋਂ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬੈਠਕ ਸ਼ੁਰੂ ਹੋ ਚੁੱਕੀ ਹੈ |

ਇਹ ਤਾਂ ਬੈਠਕ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਨਤੀਜਾ  ਨਿਕਲੇਗਾ |ਬੈਠਕ ‘ਚ ਕਿਸਾਨਾਂ ਦੀ ਮੰਗ ਹੈ ਕਿ ਕਰਨਾਲ ਲਾਠੀਚਾਰਜ ਦੌਰਾਨ ਸ਼ਹੀਦ ਹੋਏ ਕਿਸਾਨ ਨੂੰ 25 ਲੱਖ ਮੁਆਵਜ਼ਾ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ । ਜਿਸ ਨੂੰ ਕੱਲ੍ਹ ਸਰਕਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।