July 1, 2024 12:00 am
ਕਰਨਾਲ ਲਾਠੀਚਾਰਜ ਮਾਮਲਾ

ਕਰਨਾਲ ਲਾਠੀਚਾਰਜ ਮਾਮਲਾ : ਕਿਸਾਨਾਂ ਦਾ ਕਰਨਾਲ ਧਰਨਾ ਹੋਇਆ ਸਮਾਪਤ

ਚੰਡੀਗੜ੍ਹ , 11 ਸਤੰਬਰ 2021 : ਪਿਛਲੇ ਦਿਨਾਂ ਤੋਂ ਚੱਲ ਰਿਹਾ ਕਿਸਾਨੀ ਧਰਨਾ ਅੱਜ ਖ਼ਤਮ ਹੋ ਚੁਕਾ ਹੈ | ਸਰਕਾਰ ਨੇ ਕਿਸਾਨੀ ਦੀ ਮੰਗ ਮੰਨਦੇ ਹੋਏ ਮ੍ਰਿਤਕ ਸੁਸ਼ੀਲ ਕਾਜਲ ਦੇ ਦੋ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ | ਐੱਸ.ਡੀ.ਐਮ ਨੂੰ ਇੱਕ ਮਹੀਨੇ ਦੀ ਛੁੱਟੀ ਦਿੱਤੀ ਗਈ ਹੈ | ਇਸੇ ਦੇ ਨਾਲ ਉਹਨਾਂ ਲਾਠੀਚਾਰਜ ਮਾਮਲੇ ਦੀ ਵੀ ਹਾਈਕੋਰਟ ਤੋਂ ਜਾਂਚ ਕਰਵਾ ਕੇ ਇੱਕ ਮਹੀਨੇ ਅੰਦਰ ਜਾਂਚ ਮੁਕੰਮਲ ਕਰਵਾਉਣ ਦੀ ਗੱਲ ਕਹੀ ਹੈ | ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ |