Site icon TheUnmute.com

ਕਪਿਲ ਸ਼ਰਮਾ ਨੂੰ CM ਭਗਵੰਤ ਮਾਨ ਦੀ ਤਾਰੀਫ ਕਰਨੀ ਪਈ ਭਾਰੀ, ਸੋਸ਼ਲ ਮੀਡੀਆ ‘ਤੇ ਕਾਫੀ ਹੋ ਰਹੇ ਨੇ ਟ੍ਰੋਲ

Kapil Sharma

ਚੰਡੀਗੜ੍ਹ 24 ਮਾਰਚ 2022 : ਮਸ਼ਹੂਰ ਕਲਾਕਾਰ ਕਪਿਲ ਸ਼ਰਮਾ (Kapil Sharma) ਨੂੰ ਪੰਜਾਬ ਦੇ ਨਵੇਂ ਬਣੇ ਸੀ.ਐੱਮ ਭਗਵੰਤ ਮਾਨ (Bhagwant Mann) ਦੀ ਤਾਰੀਫ ਕਰਨੀ ਭਾਰੀ ਪੈ ਗਈ। ਇਸ ਮਾਮਲੇ ‘ਚ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ।
ਦੱਸਦਈਏ ਕਿ ਭਗਵੰਤ ਮਾਨ (Bhagwant Mann) ਵਲੋਂ ਜਾਰੀ ਕੀਤੇ ਗਏ ਐਂਟੀ ਕ੍ਰਪਸ਼ਨ ਹੈਲਪ ਲਾਇਨ ਨਾਬਰ ਦੀ ਕਪਿਲ ਸ਼ਰਮਾ (Kapil Sharma) ਨੇ ਸਹਾਰਨਾ ਕੀਤੀ ਸੀ। ਉਨ੍ਹਾਂ ਨੇ ਭਗਵੰਤ ਮਾਨ ਦੀ ਵੀਡੀਓ ਰੀ-ਟਵੀਟ ਕਰ ਦੇ ਹੋਏ ਲਿਖਿਆ ਸੀ ਕਿ ‘ਤੁਹਾਡੇ ‘ਤੇ ਬਹੁਤ ਮਾਨ ਹੈ ਭਾਜੀ। ਇਸ ਟਵੀਟ ਨੂੰ ਲੈ ਕੇ ਯੂਜਰ ਨੇ ਕਪਿਲ ਸ਼ਰਮਾ (Kapil Sharma) ਨੂੰ ਟ੍ਰੋਲ ਕਰਦੇ ਹੋਏ ਲਿਖਿਆ ਕਿ ‘ਹਰਭਜਨ ਦੀ ਤਰ੍ਹਾਂ ਰਾਜ ਸਭਾ ਦੀ ਟਿਕਟ ਲਈ ਮੱਖਣ ਲਗਾ ਰਹੇ ਹੋ ਕਿਆ।
ਇਸ ਮਾਮਲੇ ‘ਚ ਕਾਫੀ ਜਵਾਬ ਦਿਖਦੇ ਹੋਏ ਕਪਿਲ ਸ਼ਰਮਾ (Kapil Sharma) ਨੇ ਟ੍ਰੋਲ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ‘ਬਿਲਕੁੱਲ ਨਹੀਂ ਮਿੱਤਲ ਸਾਹਿਬ, ਬਸ ਇਤਨਾ ਸ ਖੁਆਬ ਹੈ ਕਿ ਦੇਸ਼ ਤਰੱਕੀ ਕਰੇ ਬਾਕੀ ਆਪ ਕਹੋ ਤੋਂ ਆਪਕੀ ਨੌਕਰੀ ਕੇ ਲੀਏ ਕਹੀ ਬਾਤ ਕਰੁ ?’

Exit mobile version