July 1, 2024 12:28 am
Kanwar Sandhu

Kanwar Sandhu:ਕੰਵਰ ਸੰਧੂ ਨਹੀਂ ਲੜਨਗੇ ਪੰਜਾਬ ਵਿਧਾਨ ਸਭਾ ਚੋਂਣਾ 2022,ਜਾਣੋ ਕਾਰਨ

ਚੰਡੀਗੜ੍ਹ 2 ਦਸੰਬਰ, 2021: ਪੰਜਾਬ ਵਿਧਾਨ ਸਭਾ ਚੋਂਣਾ 2022 ਨੂੰ ਲੈ ਕੇ ਸਰਗਰਮੀਆਂ ਤੇਜ ਹਨ | ਦੂਜੇ ਪਾਸੇ ਖ਼ਬਰ ਆ ਰਹੀ ਹੈ ਕਿ ਖਰੜ ਤੋਂ ਵਿਧਾਇਕ (Kanwar Sandhu) ਕੰਵਰ ਸੰਧੂ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਚੋਣਾਂ ਨਹੀਂ ਲੜਨਗੇ।

ਇਸ ਦੌਰਾਨ (Kanwar Sandhu) ਕੰਵਰ ਸੰਧੂ ਨੇ ਆਪਣੇ ਫੇਸਬੁੱਕ ‘ਤੇ ਇੱਕ ਵੀਡੀਓ ਪੋਸਟ ਰਾਹੀਂ ਉਨ੍ਹਾਂ ਨੇ ਕਿਹਾ, “ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਦਾ ਕੋਈ ਮੌਕਾ ਨਹੀਂ ਸੀ, ਕਿਉਂਕਿ ਮੈਨੂੰ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ। ਦੂਜਾ, ਮੈਂ ਪਾਰਟੀ ਦੀ ਵਿਚਾਰਧਾਰਾ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਾਂ। ਪਿਛਲੇ ਕੁਝ ਦਿਨਾਂ ਤੋਂ ਕੁਝ ਖ਼ਬਰਾਂ ਆ ਰਹੀਆਂ ਸਨ ਕਿ ਮੈਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਵਾਂਗਾ, ਪਰ ਮੈਂ ਅਜਿਹਾ ਨਹੀਂ ਕਰਾਂਗਾ। ਮੇਰੀਆਂ ਪਰਿਵਾਰਕ ਸਮੱਸਿਆਵਾਂ ਵੀ ਚੋਣਾਂ ਨਾ ਲੜਨ ਦਾ ਕਾਰਨ ਹਨ।