Kanpur

Kanpur Violence: ਕਾਨਪੁਰ ‘ਚ ਫਿਰ ਭੜਕੀ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਕੀਤਾ ਪਥਰਾਵ

ਚੰਡੀਗ੍ਹੜ 10 ਜੂਨ 2022: ਕਾਨਪੁਰ (Kanpur) ‘ਚ 3 ਜੂਨ ਪੈਗੰਬਰ ਮੁਹੰਮਦ ‘ਤੇ ਵਿਵਾਦਤ ਟਿੱਪਣੀ ਨੂੰ ਲੈ ਕੇ ਹਿੰਸਾ ਭੜਕ ਉੱਠੀ ਸੀ | ਜਿਸ ਦੌਰਾਨ ਪਥਰਾਵ ਵੀ ਹੋਇਆ | ਇਸਦੇ ਨਾਲ ਹੀ ਕਾਨਪੁਰ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਪਹਿਲੀ ਨਮਾਜ਼ ਅਦਾ ਕੀਤੀ ਗਈ ਜਿਸਤੋਂ ਬਾਅਦ ਹਿੰਸਾ ਫਿਰ ਭੜਕ ਉੱਠੀ । ਦੱਸਿਆ ਜਾ ਰਿਹਾ ਹੈ ਕਿ ਨਮਾਜ਼ ਤੋਂ ਬਾਅਦ ਪ੍ਰਯਾਗਰਾਜ, ਮੁਰਾਦਾਬਾਦ ਅਤੇ ਸਹਾਰਨਪੁਰ ‘ਚ ਪ੍ਰਦਰਸ਼ਨਕਾਰੀਆਂ ਨੇ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਯਾਗਰਾਜ ‘ਚ ਪਥਰਾਅ ‘ਚ ਡੀਐੱਮ-ਐੱਸਐੱਸਪੀ ਜ਼ਖ਼ਮੀ ਹੋ ਗਏ ਤੇ ਐੱਸਪੀ ਦੀ ਗੱਡੀ ਦੀ ਭੰਨ-ਤੋੜ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ‘ਤੇ ਅੱਗ ਲਗਾ ਦਿੱਤੀ । ਇਸ ਦੌਰਾਨ ਪੁਲਿਸ ਦੇ ਕਈ ਜਵਾਨ ਵੀ ਜ਼ਖਮੀ ਹੋਏ ਹਨ।

ਦਹਿਸ਼ਤ ਵਿੱਚ ਆਸ-ਪਾਸ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਇੱਥੇ ਪੱਥਰਬਾਜ਼ੀ ਹੋਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਜ ਦੇ ਕਈ ਸ਼ਹਿਰਾਂ ਵਿੱਚ ਪਥਰਾਅ ਦੀਆਂ ਘਟਨਾਵਾਂ ਤੋਂ ਬਾਅਦ ਦੰਗਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਹੈੱਡਕੁਆਰਟਰ ਤੋਂ ਏਸੀਏਐਸ ਹੋਮ ਅਵਨੀਸ਼ ਅਵਸਥੀ, ਕਾਰਜਕਾਰੀ ਡੀਜੀਪੀ, ਏਡੀਜੀ ਲਾਅ ਐਂਡ ਆਰਡਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਏਸੀਐਸ ਹੋਮ ਅਵਨੀਸ਼ ਅਵਸਥੀ ਨੇ ਹਰ ਜ਼ਿਲ੍ਹੇ ਦੇ ਅਧਿਕਾਰੀਆਂ ਤੋਂ ਨਮਾਜ਼ ਤੋਂ ਬਾਅਦ ਦੀ ਰਿਪੋਰਟ ਮੰਗੀ ਹੈ।

Scroll to Top