Site icon TheUnmute.com

Punjab: ਪੰਜਾਬ ਪਹੁੰਚੀ ਕੰਗਨਾ ਰਣੌਤ ਨੂੰ ਕਿਸਾਨਾਂ ਨੇ ਘੇਰਿਆ, ਮਾਫੀ ਮੰਗ ਕੇ ਛੁਡਾਇਆ ਖਹਿੜਾ

Kangana Ranaut

ਚੰਡੀਗੜ੍ਹ 03 ਦਸੰਬਰ 2021: ਕੰਗਨਾ ਰਣੌਤ(Kangana Ranaut) ਨੇ ਕੇਂਦਰ ਵਲੋਂ ਖੇਤੀ ਕ਼ਾਨੂਨ ਰੱਦ ਕੀਤੇ ਜਾਣ ਤੋਂ ਹੋ ਬਾਅਦ ਇਤਰਾਜ਼ਯੋਗ ਬਿਆਨ ਦਿੱਤੇ ਹਨ। ਕੰਗਨਾ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਅੱਤਵਾਦੀ ਕਿਹਾ ਤੇ ਉਸ ਤੋਂ ਬਾਅਦ ਸਿੱਖ ਭਾਈਚਾਰਾ ਭੜਕ ਗਿਆ ਸੀ।ਇਸ ਦੇ ਨਾਲ ਹੀ ਪੰਜਾਬ ਪਹੁੰਚੀ ਕੰਗਨਾ ਰਣੌਤ ਨੂੰ ਕਿਸਾਨਾਂ ਨੇ ਰੂਪਨਗਰ-ਕੀਰਤਪੁਰ ਸਾਹਿਬ ਰੋਡ ’ਤੇ ਬੁੰਗਾ ਸਾਹਿਬ ਨੇੜੇ ਘੇਰਾ ਪਾ ਲਿਆ ਹੈ। ਕਿਸਾਨ ਕੰਗਣਾ ਦੀਆਂ ਗੱਡੀਆਂ ਦੇ ਕਾਫਲੇ ਅੱਗੇ ਨਾਅਰੇਬਾਜ਼ੀ ਕਰਨ ਲਗੇ।

ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਗਨਾ ਕਿਸਾਨਾਂ ਅਤੇ ਪੰਜਾਬੀਆਂ ‘ਤੇ ਦਿੱਤੇ ਬਿਆਨਾਂ ਲਈ ਮੁਆਫੀ ਨਹੀਂ ਮੰਗਦੀ, ਉਨ੍ਹਾਂ ਨੂੰ ਇਥੋਂ ਜਾਣ ਨਹੀਂ ਦੇਣਗੇ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਵੀ ਪਹੁੰਚਿਆਂ ,ਪਰ ਕਿਸਾਨਾਂ ਦੀ ਵੱਧ ਰਹੀ ਗਿਣਤੀ ਪੁਲਿਸ ਵੀ ਘੱਟ ਪੈ ਗਈ | ਪੰਜਾਬ ਪੁਲੀਸ ਕਿਸਾਨਾਂ ਨੂੰ ਸਮਝਾਉਣ ਕੋਸ਼ਿਸ ਚ ਵਿੱਚ ਲੱਗੀ ਹੋਈ ਹੈ।
ਇਸ ਦੌਰਾਨ ਕੰਗਨਾ ਨੇ ਆਪਣੀ ਇੰਸਟਾ ਸਟੋਰੀ ‘ਤੇ ਵੀਡੀਓ ਵੀ ਸਾਂਝੀ ਕੀਤੀਆਂ ਹਨ। ਭੀੜ ਦਾ ਵੀਡੀਓ ਸਾਂਝੀ ਕਰਦੇ ਹੋਏ ਕੰਗਨਾ ਨੇ ਲਿਖਿਆ- ‘ਜਿਵੇਂ ਹੀ ਮੈਂ ਪੰਜਾਬ ‘ਚ ਕਦਮ ਰੱਖਿਆ, ਭੀੜ ਨੇ ਮੇਰੇ ‘ਤੇ ਹਮਲਾ ਕਰ ਦਿੱਤਾ। ਉਹ ਲੋਕ ਕਹਿ ਰਹੇ ਹਨ ,ਕਿ ਉਹ ਕਿਸਾਨ ਹਨ।

ਉਸ ਤੋਂ ਬਾਅਦ ਕੰਗਨਾ ਰਣੌਤ(Kangana Ranaut) ਨੇ ਅੱਗੇ ਕਿਹਾ, “ਸਭ ਨੂੰ ਹੈਲੋ, ਮੈਂ ਹੁਣੇ ਹੀ ਹਿਮਾਚਲ ਆ ਰਹੀ ਹਾਂ,ਕਿਉਂਕਿ ਮੇਰੀ ਫਲਾਈਟ ਰੱਦ ਹੋ ਗਈ ਹੈ। ਜਿਵੇਂ ਹੀ ਮੈਂ ਪੰਜਾਬ ਪੁਹੰਚੀ , ਭੀੜ ਨੇ ਮੈਨੂੰ ਘੇਰ ਪਾ ਲਿਆ। ਉਹ ਆਪਣੇ ਆਪ ਨੂੰ ਕਿਸਾਨ ਦੱਸ ਰਹੇ ਹਨ। ਉਹ ਮੇਰੇ ‘ਤੇ ਹਮਲਾ ਕਰ ਰਹੇ ਹਨ, ਗੰਦੀਆਂ ਗਾਲ੍ਹਾਂ ਕੱਢ ਰਹੇ ਹਨ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਦੇਸ਼ ਵਿੱਚ ਇਸ ਤਰ੍ਹਾਂ ਦੀ ਮੌਬ ਲਿੰਚਿੰਗ ਹੋ ਰਹੀ ਹੈ। ਜੇ ਮੇਰੇ ਨਾਲ ਕੋਈ ਸੁਰੱਖਿਆ ਨਹੀਂ ਹੈ, ਤਾਂ ਇੱਥੇ ਕੀ ਹੋਵੇਗਾ? ਇੰਨੀ ਪੁਲਿਸ ਹੋਣ ਦੇ ਬਾਵਜੂਦ ਮੇਰੀ ਕਾਰ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਕੀ ਮੈਂ ਨੇਤਾ ਹਾਂ, ਕੀ ਮੈਂ ਪਾਰਟੀ ਚਲਾਉਂਦੀ ਹਾਂ। ਇਹ ਕਿਵੇਂ ਦਾ ਵਤੀਰਾ ਕਰ ਰਹੇ ਹਨ ?”

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀਆਂ ਬਿਆਨਵਾਜੀ ਕਾਰਨ ਹਮੇਸ਼ਾ ਵਿਵਾਦਾਂ ‘ਚ ਰਹੀ ਹੈ। ਇਨ੍ਹਾ ਮਾਮਲਿਆਂ ਸਬੰਧੀ ਕੰਗਨਾ ਖਿਲਾਫ ਕਈ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ। ਕਿਸਾਨ ਅੰਦੋਲਨ ਦੀ ਸ਼ੁਰੂਆਤ ‘ਚ ਕੰਗਨਾ ਨੇ ਟਵਿਟਰ ‘ਤੇ ਇਕ ਪੰਜਾਬੀ ਬਜ਼ੁਰਗ ਔਰਤ ਦੀ ਤਸਵੀਰ ਸਾਂਝੀ ਕੀਤੀ ਸੀ ਜਿਸ ‘ਚ ਲਿਖਿਆ ਸੀ ਕਿ ਅਜਿਹੇ ਲੋਕ 50-50 ਰੁਪਏ ਲੈ ਕੇ ਅੰਦੋਲਨ ‘ਚ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਕੰਗਨਾ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਈ ਸੀ। ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਵੀ ਕੰਗਨਾ ਨੇ ਕਈ ਵਿਵਾਦਿਤ ਬਿਆਨ ਦਿੱਤੇ ਹਨ।

Exit mobile version