Site icon TheUnmute.com

ਕਾਮਰਾਨ ਅਕਮਲ ਤੇ ਪਾਕਿਸਤਾਨੀ ਪੱਤਰਕਾਰ ਵੱਲੋਂ ਅਰਸ਼ਦੀਪ ਸਿੰਘ ਬਾਰੇ ਇਤਰਾਜ਼ਯੋਗ ਟਿੱਪਣੀ

Arshdeep Singh

ਚੰਡੀਗੜ੍ਹ, 10 ਜੂਨ 2024: ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ਵਿੱਚ ਛੇ ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਲਗਾਤਾਰ ਦੋ ਮੈਚ ਜਿੱਤ ਕੇ ਸੁਪਰ-8 ਲਈ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ ਹੈ। ਹਾਲਾਂਕਿ ਮੈਚ ਦੌਰਾਨ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨੀ ਖੇਡ ਪੱਤਰਕਾਰ ਨੇ ਅਰਸ਼ਦੀਪ ਸਿੰਘ (Arshdeep Singh) ਬਾਰੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਕ੍ਰਿਕਟ ਜਗਤ ਨੂੰ ਸ਼ਰਮਸਾਰ ਕਰ ਦਿੱਤਾ ਹੈ।

ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਅਤੇ ਪਾਕਿਸਤਾਨੀ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਪਾਕਿਸਤਾਨੀ ਨਿਊਜ਼ ਚੈਨਲ ‘ਤੇ ਇਕ ਸ਼ੋਅ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਦੋਵਾਂ ਨੇ ਕੁਝ ਅਜਿਹਾ ਕਿਹਾ ਹੈ ਜਿਸ ਨਾਲ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ ਗੁੱਸਾ ਜ਼ਾਹਿਰ ਕੀਤਾ ਹੈ। ਦੋਵਾਂ ਦੇ ਬਿਆਨਾਂ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਹੋ ਰਹੀ ਹੈ।

ਦਰਅਸਲ, ਇਹ ਬਿਆਨ ਉਸ ਸਮੇਂ ਦਾ ਹੈ ਜਦੋਂ ਪਾਕਿਸਤਾਨੀ ਟੀਮ 119 ਦੌੜਾਂ ਦਾ ਪਿੱਛਾ ਕਰ ਰਹੀ ਸੀ। ਬੁਮਰਾਹ ਨੇ 19ਵੇਂ ਓਵਰ ਵਿੱਚ ਤਿੰਨ ਦੌੜਾਂ ਦਿੱਤੀਆਂ ਸਨ ਅਤੇ ਅਰਸ਼ਦੀਪ ਨੇ ਆਖਰੀ ਓਵਰ ਸੁੱਟਣਾ ਸੀ। ਪਾਕਿਸਤਾਨ ਨੂੰ 20ਵੇਂ ਓਵਰ ਵਿੱਚ ਜਿੱਤ ਲਈ 18 ਦੌੜਾਂ ਦੀ ਲੋੜ ਸੀ। ਕਾਮਰਾਨ ਅਕਮਲ ਅਤੇ ਸ਼ਾਹਿਦ ਹਾਸ਼ਮੀ ਦੀ ਇਹ ਇਤਰਾਜ਼ਯੋਗ ਟਿੱਪਣੀ ਉਸ ਸਮੇਂ ਦੀ ਹੈ।

ਕਾਮਰਾਨ ਅਤੇ ਹਾਸ਼ਮੀ ਦੋਵਾਂ ਨੇ ਕਿਹਾ ਕਿ ਅਰਸ਼ਦੀਪ (Arshdeep Singh) ਨੂੰ 20ਵਾਂ ਓਵਰ ਨਹੀਂ ਦੇਣਾ ਚਾਹੀਦਾ ਸੀ ਅਤੇ ਉਨ੍ਹਾਂ ਕਿਹਾ ਉਨ੍ਹਾਂ ਦਾ ਅਜਿਹਾ ਰਿਦਮ ਲੱਗ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਜੀ ਬਾਰ੍ਹਾਂ ਵਜ ਗਏ ਹਨ । ਇਸਦੇ ਨਾਲ ਹੀ ਪਾਕਿਸਤਾਨੀ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਕਿਹਾ ਕਿ ਬਾਰ੍ਹਾਂ ਵਜੇ ਕਿਸੇ ਸਿੱਖ ਨੂੰ ਓਵਰ ਨਹੀਂ ਦੇਣਾ ਚਾਹੀਦਾ | ਹਾਲਾਂਕਿ ਅਰਸ਼ਦੀਪ ਸਿੰਘ ਨੇ ਮੈਚ ‘ਚ ਧਾਕੜ ਗੇਂਦਬਾਜ਼ੀ ਕਰਕੇ ਸਿਰਫ 11 ਦੌੜਾਂ ਹੀ ਖਰਚ ਕੀਤੀਆਂ ਅਤੇ ਭਾਰਤੀ ਟੀਮ ਛੇ ਦੌੜਾਂ ਨਾਲ ਜਿੱਤਣ ‘ਚ ਕਾਮਯਾਬ ਰਹੀ।

Exit mobile version