ਚੰਡੀਗੜ੍ਹ 24 ਨਵੰਬਰ 2022 : ਸਾਊਥ ਦੇ ਸੁਪਰਸਟਾਰ ਕਮਲ ਹਾਸਨ ਦੀ ਸਿਹਤ ਵਿਗੜ ਗਈ ਹੈ। ਖਬਰਾਂ ਅਨੁਸਾਰ, ਕਮਲ ਹਾਸਨ ਨੂੰ ਬੁੱਧਵਾਰ ਨੂੰ ਤੇਜ਼ ਬੁਖਾਰ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁਝ ਰਿਪੋਰਟਾਂ ਦੱਸ ਰਹੀਆਂ ਹਨ ਕਿ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਤੱਕ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪਰ, ਕੁਝ ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਅਦਾਕਾਰ ਦੀ ਸਿਹਤ ਠੀਕ ਹੈ। ਉਨ੍ਹਾਂ ਨੂੰ ਰੂਟੀਨ ਸਿਹਤ ਜਾਂਚ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਕਮਲ ਹਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ।
ਜਨਵਰੀ 19, 2025 10:36 ਪੂਃ ਦੁਃ