July 5, 2024 3:29 am
Haryana Governor Bandaru Dattatreya

Haryana: ਹਰਿਆਣਾ ‘ਚ ਡਾ: ਕਮਲ ਗੁਪਤਾ ਅਤੇ ਦੇਵੇਂਦਰ ਬਬਲੀ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

ਚੰਡੀਗੜ੍ਹ 28 ਦਸੰਬਰ 2021: ਡਾਕਟਰ ਕਮਲ ਗੁਪਤਾ ਅਤੇ ਦੇਵੇਂਦਰ ਬਬਲੀ ਦੋਵਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਦੋ ਨਵੇਂ ਮੰਤਰੀਆਂ ਦੇ ਗਠਨ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal khatar) ਦੇ ਮੰਤਰੀ ਮੰਡਲ ਦਾ ਸਿਆਸੀ ਪਰਿਵਾਰ ਪੂਰਾ ਹੋ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal khatar) ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਮੰਗਲਵਾਰ ਸ਼ਾਮ ਨੂੰ ਰਾਜ ਭਵਨ ਵਿੱਚ ਡਾ: ਕਮਲ ਗੁਪਤਾ ਅਤੇ ਦੇਵੇਂਦਰ ਬਬਲੀ ਨੂੰ ਅਹੁਦੇ ਦੀ ਸਹੁੰ ਚੁਕਾਈ।

ਦੋ ਸਾਲ ਦੋ ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਰਿਆਣਾ ਮੰਤਰੀ ਮੰਡਲ ਵਿੱਚ ਦੋ ਨਵੇਂ ਮੰਤਰੀਆਂ ਨੂੰ ਥਾਂ ਮਿਲੀ ਹੈ। ਹਿਸਾਰ ਦੇ ਵਿਧਾਇਕ ਡਾ: ਕਮਲ ਗੁਪਤਾ ਨੂੰ ਭਾਜਪਾ ਦੇ ਕੋਟੇ ਤੋਂ ਮੰਤਰੀ ਬਣਾਇਆ ਗਿਆ ਹੈ, ਜਦਕਿ ਟੋਹਾਣਾ ਦੇ ਵਿਧਾਇਕ ਦੇਵੇਂਦਰ ਸਹਿਰਾਵਤ ਬਬਲੀ ਨੂੰ ਭਾਜਪਾ ਸਰਕਾਰ ‘ਚ ਜੇਜੇਪੀ ਦੇ ਕੋਟੇ ਤੋਂ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਜਾਟ ਅਤੇ ਵੈਸ਼ ਭਾਈਚਾਰੇ ਨੂੰ ਮੰਤਰੀ ਬਣਾ ਕੇ ਇਨ੍ਹਾਂ ਦੋਵਾਂ ਵਰਗਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਹੈ।

ਡਾ: ਕਮਲ ਗੁਪਤਾ (Dr. Kamal Gupta) ਅਤੇ ਦੇਵੇਂਦਰ ਬਬਲੀ (Devendra Babli) ਦੇ ਮੰਤਰੀ ਬਣਦੇ ਹੀ ਹਰਿਆਣਾ ਮੰਤਰੀ ਮੰਡਲ ਦੀਆਂ ਖਾਲੀ ਪਈਆਂ ਸੀਟਾਂ ਭਰ ਗਈਆਂ ਹਨ। 90 ਮੈਂਬਰੀ ਵਿਧਾਨ ਸਭਾ ‘ਚ 14 ਮੰਤਰੀ ਬਣਾਏ ਜਾ ਸਕਦੇ ਹਨ। ਹੁਣ ਤੱਕ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 12 ਮੰਤਰੀ ਸਨ। ਕਮਲ ਗੁਪਤਾ ਅਤੇ ਦੇਵੇਂਦਰ ਬਬਲੀ ਦੇ ਸਹੁੰ ਚੁੱਕਣ ਤੋਂ ਬਾਅਦ ਮਨੋਹਰ ਮੰਤਰੀ ਮੰਡਲ ਪੂਰਾ ਹੋ ਗਿਆ ਹੈ। ਫਰਵਰੀ-ਮਾਰਚ ‘ਚ ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਹੈ, ਜਿਸ ਤੋਂ ਬਾਅਦ ਅਪ੍ਰੈਲ-ਮਈ ‘ਚ ਰਾਜ ਮੰਤਰੀ ਮੰਡਲ ‘ਚ ਵੱਡਾ ਫੇਰਬਦਲ ਹੋ ਸਕਦਾ ਹੈ।