Site icon TheUnmute.com

ਭਲਕੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ Kalki 2898 AD, ਟਿਕਟਾਂ ਦੀ ਬੁਕਿੰਗ ਨੇ ਤੋੜੇ ਰਿਕਾਰਡ

Kalki 2898 AD

ਚੰਡੀਗੜ੍ਹ, 26 ਜੂਨ, 2024: ਤੇਲਗੂ ਇੰਡਸਟਰੀ ਦੀ ਫਿਲਮ ਕਲਕੀ 2898 AD (Kalki 2898 AD) ਭਲਕੇ ਯਾਨੀ 27 ਜੂਨ, 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਨਾਗ ਅਸ਼ਵਿਨ ਦੇ ਇਸ ਪ੍ਰੋਜੈਕਟ ਦੀ ਕਾਫ਼ੀ ਚਰਚਾ ਹੋ ਰਹੀ ਹੈ ਅਤੇ ਪ੍ਰਸ਼ੰਸਕ ਹੁਣ ਇਸ ਵੱਡੇ ਪੱਧਰ ਅਤੇ ਕਲਾਸ-ਪੱਧਰ ਦੀ ਫਿਲਮ ਨੂੰ ਵੱਡੇ ਪਰਦੇ ‘ਤੇ ਦੇਖਣ ਲਈ ਉਤਸ਼ਾਹਿਤ ਹਨ।

ਨਾਗ ਅਸ਼ਵਿਨ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦੀ ਬੰਪਰ ਐਡਵਾਂਸ ਬੁਕਿੰਗ ਹੋਈ ਹੈ। ਬੁੱਧਵਾਰ ਦੁਪਹਿਰ ਤੱਕ, ਸ਼ੁਰੂਆਤੀ ਦਿਨ ਲਈ 14 ਲੱਖ ਟਿਕਟਾਂ ਵਿਕ ਚੁੱਕੀਆਂ ਹਨ।

ਫਿਲਮ Kalki 2898 AD ਦੇ ਟ੍ਰੇਲਰ ‘ਚ ਅਮਿਤਾਭ ਬੱਚਨ ਨੂੰ ਅਸ਼ਵਥਾਮਾ ਦੇ ਰੂਪ ‘ਚ ਦਿਖਾਇਆ ਗਿਆ ਹੈ | ਫਿਲਮ ‘ਚ ਸੁਪਰਸਟਾਰ ਪ੍ਰਭਾਸ, ਦੀਪਿਕਾ ਪਾਦੁਕੋਣ, ਦਿਸ਼ਾ ਪਟਾਨੀ ਅਤੇ ਕਮਲ ਹਾਸਨ ਵੀ ਹਨ। ਮੁੱਖ ਕਲਾਕਾਰਾਂ ਤੋਂ ਇਲਾਵਾ, ਰਾਜਿੰਦਰ ਪ੍ਰਸਾਦ, ਪਸੁਪਤੀ, ਸਾਸਵਤਾ ਚੈਟਰਜੀ, ਅੰਨਾ ਬੇਨ, ਚੇਂਬਨ ਵਿਨੋਦ ਜੋਸ ਅਤੇ ਹੋਰ ਪ੍ਰਸਿੱਧ ਕਲਾਕਾਰਾਂ ਨੇ ਸਮੂਹਿਕ ਕਾਸਟ ‘ਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

Exit mobile version