Site icon TheUnmute.com

Kalka-Shimla: ਇਸ ਰੂਟ ‘ਤੇ ਚੱਲਣ ਗਈਆਂ ਸਪੈਸ਼ਲ ਟਰੇਨਾਂ, ਜਲਦੀ ਕਰਵਾ ਲਓ ਬੁਕਿੰਗ

20 ਦਸੰਬਰ 2042: ਕ੍ਰਿਸਮਸ ਅਤੇ (Christmas and New Year) ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸ਼ਿਮਲਾ (shimla) ਜਾਣ ਦੀਆਂ ਅਗਰ ਤੁਸੀਂ ਵੀ ਬਣਾ ਰਹੇ ਹੋ ਯੋਜਨਾਵਾਂ ਤਾਂ ਉਹ ਪਲਾਨ ਮੁਲਤਵੀ (plan cancel) ਹੋ ਸਕਦਾ ਹੈ। ਕਾਲਕਾ-ਸ਼ਿਮਲਾ (Kalka-Shimla) ਵਿਚਕਾਰ ਚੱਲਣ ਵਾਲੀਆਂ ਸਾਰੀਆਂ ਟਰੇਨਾਂ (trains) ਵਿੱਚ ਸੀਟਾਂ ਭਰੀਆਂ ਹੋਈਆਂ ਹਨ। ਕਈ ਟਰੇਨਾਂ (trains) ‘ਚ ਵੇਟਿੰਗ (waiting list) ਲਿਸਟ 100 ਤੱਕ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ 24 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਜ਼ਿਆਦਾਤਰ ਟਰੇਨਾਂ (trains) ਭਰੀਆਂ ਰਹਿੰਦੀਆਂ ਹਨ। ਅਜਿਹੇ ‘ਚ ਜਸ਼ਨ ਮਨਾਉਣ ਲਈ ਸ਼ਿਮਲਾ (shimla) ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਮਦਦ ਲੈਣੀ ਪੈ ਸਕਦੀ ਹੈ।

ਹਾਲਾਂਕਿ ਯਾਤਰੀਆਂ (passengers) ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਬੋਰਡ ਨੇ 1 ਮਹੀਨੇ ਲਈ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟਰੇਨ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ ਅਤੇ ਹਰ ਰੋਜ਼ ਸਵੇਰੇ ਕਾਲਕਾ ਤੋਂ ਚੱਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਯਾਤਰੀਆਂ ਦੀ ਗਿਣਤੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਸਪੈਸ਼ਲ ਟਰੇਨਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ।

ਅੱਜ ਤੋਂ ਸਪੈਸ਼ਲ ਟਰੇਨ
ਕਾਲਕਾ-ਸ਼ਿਮਲਾ ਰੂਟ ‘ਤੇ ਚੱਲਣ ਵਾਲੀਆਂ ਟਰੇਨਾਂ ‘ਚ ਭੀੜ ਜ਼ਿਆਦਾ ਹੋਣ ਕਾਰਨ ਰੇਲਵੇ ਬੋਰਡ ਨੇ ਸ਼ੁੱਕਰਵਾਰ ਤੋਂ ਕਾਲਕਾ-ਸ਼ਿਮਲਾ ਵਿਚਾਲੇ ਵਿਸ਼ੇਸ਼ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨ ਕਾਲਕਾ-ਸ਼ਿਮਲਾ ਵਿਚਕਾਰ ਇਕ ਮਹੀਨੇ ਲਈ ਚੱਲੇਗੀ। ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 052443 ਕਾਲਕਾ ਤੋਂ ਰੋਜ਼ਾਨਾ ਸਵੇਰੇ 8.50 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1.20 ਵਜੇ ਪਹੁੰਚੇਗੀ। ਟਰੇਨ ਨੰਬਰ 052444 ਸ਼ਿਮਲਾ ਤੋਂ ਸ਼ਾਮ 4.50 ਵਜੇ ਰਵਾਨਾ ਹੋਵੇਗੀ ਅਤੇ ਰਾਤ 9.45 ਵਜੇ ਕਾਲਕਾ ਪਹੁੰਚੇਗੀ। ਇਸ ਟਰੇਨ ਵਿੱਚ ਸਲੀਪਰ ਅਤੇ ਅਨਰਿਜ਼ਰਵਡ ਕੋਚ ਲਗਾਏ ਜਾਣਗੇ।

read more:  ਸਮਰ ਹਿੱਲ ਇਲਾਕੇ ‘ਚ ਮਲਬੇ ‘ਚੋਂ ਹੁਣ ਤੱਕ 14 ਲਾਸ਼ਾਂ ਬਰਾਮਦ, ਰੈਸਕਿਊ ਜਾਰੀ

Exit mobile version