July 15, 2024 6:51 pm
Kalicharan arrested from Khajuraho

ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਦੇ ਮਾਮਲੇ ‘ਚ ਕਾਲੀਚਰਨ ਖਜੂਰਾਹੋ ਤੋਂ ਗ੍ਰਿਫ਼ਤਾਰ

ਚੰਡੀਗੜ੍ਹ 30 ਦਸੰਬਰ 2021: ਕਾਲੀਚਰਨ (Kalicharan) ਮਹਾਰਾਜ ਵਲੋਂ ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਕਰਨ ਵਾਦੇ ਮਾਮਲੇ ‘ਚ ਰਾਏਪੁਰ ਪੁਲਸ (Raipur police) ਨੇ ਖਜੂਰਾਹੋ (Khajuraho) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਾਲੀਚਰਨ (Kalicharan) ਮਹਾਰਾਜ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਹੁਣ ਮੁਲਜ਼ਮ ਕਾਲੀਚਰਨ ਨੂੰ ਰਾਏਪੁਰ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਦੇ ਖਿਲਾਫ ਰਾਏਪੁਰ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਕਾਲੀਚਰਨ ਮਹਾਰਾਜ ਵਿਰੁੱਧ ਧਾਰਾ 505 (2) ਅਤੇ ਧਾਰਾ 294 ਤਹਿਤ ਰਾਏਪੁਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਰਾਏਪੁਰ ਦੇ ਸਾਬਕਾ ਮੇਅਰ ਅਤੇ ਮੌਜੂਦਾ ਚੇਅਰਮੈਨ ਪ੍ਰਮੋਦ ਦੂਬੇ ਨੇ ਉਨ੍ਹਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ |

ਧਿਆਨ ਯੋਗ ਹੈ ਕਿ ਰਾਏਪੁਰ ‘ਚ ਹੋਈ ਧਰਮ ਸੰਸਦ ‘ਚ ਕਾਲੀਚਰਨ ਮਹਾਰਾਜ ਨੇ ਮਹਾਤਮਾ ਗਾਂਧੀ ਬਾਰੇ ਕਾਫੀ ਕੁਝ ਬੋਲਿਆ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਇਸਲਾਮ ਦਾ ਟੀਚਾ ਰਾਜਨੀਤੀ ਰਾਹੀਂ ਦੇਸ਼ ‘ਤੇ ਕਬਜ਼ਾ ਕਰਨਾ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਨੇ 1947 ਵਿੱਚ ਇਸ ਉੱਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਪਹਿਲਾਂ ਈਰਾਨ, ਇਰਾਕ ਅਤੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਉਸ ਨੇ ਰਾਜਨੀਤੀ ਰਾਹੀਂ ਬੰਗਲਾਦੇਸ਼ ਅਤੇ ਪਾਕਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਮੈਂ ਨੱਥੂਰਾਮ ਗੌਡਸੇ ਨੂੰ ਪ੍ਰਣਾਮ ਕਰਦਾ ਹਾਂ ਕਿ ਉਸਨੇ ਉਸਨੂੰ ਮਾਰਿਆ…