July 7, 2024 6:49 pm
Waqas Gujjar

ਪਾਕਿਸਤਾਨ ‘ਚ ਮਸ਼ਹੂਰ ਕਬੱਡੀ ਖਿਡਾਰੀ ਵਕਾਸ ਗੁੱਜਰ ਦਾ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ 07 ਜੂਨ 2022: ਇਸ ਸਮੇਂ ਦੀ ਵੱਡੀ ਖ਼ਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਜਿੱਥੇ ਲਾਹੌਰ ਦੇ ਇੱਕ ਪਿੰਡ ਪੰਜੂ ਵਿਖੇ ਕਬੱਡੀ ਟੀਮ ਦੇ ਕਪਤਾਨ ਵਕਾਸ ਗੁੱਜਰ (Waqas Gujjar) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ | ਵਕਾਸ ਗੁੱਜਰ ਪਾਕਿਸਤਾਨੀ ਕਬੱਡੀ ਟੀਮ ਦਾ ਮਸ਼ਹੂਰ ਖਿਡਾਰੀ ਸੀ। ਇਸਦੇ ਨਾਲ ਹੀ ਹਮਲਾਵਰਾਂ ਨੂੰ ਉਥੇ ਮੌਜੂਦ ਲੋਕਾਂ ਨੇ ਫੜ ਲਿਆ ਜਿਸ ਤੋਂ ਬਾਅਦ ਹਮਲਾਵਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਉਸਦੀ ਮੌਤ ਤੋਂ ਬਾਅਦ ਪ੍ਰਸ਼ੰਸ਼ਕਾਂ ਵਿੱਚ ਕਾਫੀ ਰੋਸ ਹੈ।