July 4, 2024 3:54 pm

ਜਲਦੀ ਹੀ ਦੇਖਣ ਨੂੰ ਮਿਲੇਗਾ ਭਾਰਤ ਅਤੇ ਪਾਕਿ ਵਿਚਾਲੇ ਕਬੱਡੀ ਮੁਕਾਬਲਾ, ਕਰਤਾਰਪੁਰ ਲਾਂਘੇ ‘ਤੇ ਹੋਵੇਗਾ ਆਯੋਜਿਤ

ਚੰਡੀਹੜ੍ਹ – ਅਗਲੇ ਸਾਲ 4 ਦੇਸ਼ਾਂ ਦੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ, ਕਰਤਾਰਪੁਰ ਕਾਰੀਡੋਰ ‘ਤੇ ਮਾਰਚ 2022 ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੌਮਾਂਤਰੀ ਕਬੱਡੀ ਮੈਚ ਦੇਖਣ ਨੂੰ ਮਿਲੇਗਾ।
ਦੋਵੇਂ ਦੇਸ਼ਾਂ ਨੇ ਕਬੱਡੀ ਮੈਚ ਲਈ ਜਤਾਈ ਸਹਿਮਤੀ
ਪਾਕਿਸਤਾਨ ਕਬੱਡੀ ਫੈਡਰੇਸ਼ਨ (PKF) ਦੇ ਸਕੱਤਰ ਰਾਣਾ ਮੁਹੰਮਦ ਸਰਵਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਦੋਵੇਂ ਦੇਸ਼ ਮਾਰਚ ਵਿੱਚ ਕਰਤਾਰਪੁਰ ਲਾਂਘੇ ‘ਤੇ ਕੌਮਾਂਤਰੀ ਕਬੱਡੀ ਮੈਚ ਖੇਡਣ ਲਈ ਤਿਆਰ ਹਨ।
ਕਰਤਾਰਪੁਰ ਵਿਖੇ ਇਤਿਹਾਸ ਰਚਿਆ ਜਾਵੇਗਾ
ਮੁਹੰਮਦ ਸਰਵਰ ਨੇ ਕਿਹਾ, ‘ਅਸੀਂ ਇਤਿਹਾਸ ਬਣਦਾ ਦੇਖਣ ਲਈ ਤਿਆਰ ਹਾਂ, ਕਿਉਂਕਿ ਪਾਕਿਸਤਾਨ ਅਤੇ ਭਾਰਤ ਕਰਤਾਰਪੁਰ ਲਾਂਘੇ ‘ਤੇ ਕੌਮਾਂਤਰੀ ਮੈਚ ਖੇਡਣ ਲਈ ਸਹਿਮਤ ਹੋ ਗਏ ਹਨ। ਦੋਵੇਂ ਫੈਡਰੇਸ਼ਨਾਂ ਨੇ ਸਹਿਮਤੀ ਜਤਾਈ ਹੈ ਕਿ ਟੀਮਾਂ ਕੌਮਾਂਤਰੀ ਮੈਚ ਖੇਡਣ ਲਈ ਸਰਹੱਦ ਪਾਰ ਆਉਣਗੀਆਂ। ਮੈਚ ਤੋਂ ਬਾਅਦ ਦੋਵੇਂ ਟੀਮਾਂ ਆਪੋ-ਆਪਣੇ ਮੁਲਕਾਂ ਨੂੰ ਪਰਤ ਜਾਣਗੀਆਂ।