Justice U U Lalit

ਜਸਟਿਸ ਯੂ ਯੂ ਲਲਿਤ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਚੰਡੀਗੜ੍ਹ 27 ਅਗਸਤ 2022: ਜਸਟਿਸ ਯੂ ਯੂ ਲਲਿਤ (Justice U U Lalit) ਨੇ ਅੱਜ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਈ। ਸਾਬਕਾ ਚੀਫ਼ ਜਸਟਿਸ ਐੱਨ.ਵੀ ਰਮਨਾ ਨੇ ਲਲਿਤ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਸੀ |

ਭਾਰਤ ਦੇ 49ਵੇਂ ਚੀਫ਼ ਜਸਟਿਸ ( 49th Chief Justice) ਬਣਨ ਜਾ ਰਹੇ ਜਸਟਿਸ ਯੂ ਯੂ ਲਲਿਤ ਨੂੰ ਜੱਜਾਂ ਦੀ ਨਿਯੁਕਤੀ ਤੋਂ ਲੈ ਕੇ ਮਹੱਤਵਪੂਰਨ ਸੰਵਿਧਾਨਕ ਸਵਾਲਾਂ ਤੱਕ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਉਨ੍ਹਾਂ ਨੂੰ ਆਪਣੀ ਨਿਆਂਇਕ ਵਿਰਾਸਤ ਦਾ ਤਜਰਬਾ ਵੀ ਹੋਵੇਗਾ। ਦਰਅਸਲ, ਯੂਯੂ ਲਲਿਤ ਦਾ ਪਰਿਵਾਰ ਚਾਰ ਪੀੜ੍ਹੀਆਂ ਤੋਂ ਨਿਆਂਇਕ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਜਸਟਿਸ ਲਲਿਤ ਕਾਫੀ ਸਮੇ ਤੋਂ ਵਕਲਾਤ ਕਰ ਰਹੇ ਹਨ ਅਤੇ ਇਨ੍ਹਾਂ ਦੇ 90 ਸਾਲਾ ਪਿਤਾ ਉਮੇਸ਼ ਰੰਗਨਾਥ ਲਲਿਤ ਵੀ ਪੇਸ਼ੇਵਰ ਵਕੀਲ ਰਹਿ ਚੁੱਕੇ ਹਨ।

Scroll to Top