Site icon TheUnmute.com

Junior Men’s Hockey World Cup: ਭਾਰਤ ਨੇ ਬੈਲਜੀਅਮ ਨੂੰ 1-0 ਨਾਲ ਦਿੱਤੀ ਮਾਤ, ਸੈਮੀਫਾਈਨਲ ਚ ਕੀਤਾ ਪ੍ਰਵੇਸ

Junior Hockey World Cup

ਚੰਡੀਗੜ੍ਹ 2 ਦਸੰਬਰ 2021: ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ , ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 1-0 ਨਾਲ ਹਰਾ ਦਿੱਤਾ | ਮੌਜੂਦਾ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ‘ਚ (FIH) ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ (Junior Men’s Hockey World Cup)ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰਨ ਲਈ ਯੂਰਪੀ ਦਿੱਗਜ ਬੈਲਜੀਅਮ ਨੂੰ ਇਕਲੌਤੇ ਗੋਲ ਨਾਲ ਹਰਾ ਕੇ ਖਿਤਾਬ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਭਾਰਤ ਨੇ 2016 ਵਿੱਚ ਲਖਨਊ ਵਿੱਚ ਪਿਛਲੇ ਐਡੀਸ਼ਨ ਵਿੱਚ ਆਪਣੀ ਖਿਤਾਬੀ ਜਿੱਤ ਦੇ ਰਸਤੇ ਵਿੱਚ ਫਾਈਨਲ ਵਿੱਚ ਬੈਲਜੀਅਮ ਨੂੰ 2-1 ਨਾਲ ਹਰਾ ਦਿੱਤਾ| ਭਾਰਤ ਨੇ ਜੂਨੀਅਰ ਹਾਕੀ ਵਿੱਚ ਯੂਰਪੀਅਨ ਟੀਮ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ। ਮੈਚ ‘ਚ 21ਵੇਂ ਮਿੰਟ ਵਿੱਚ ਸ਼ਰਧਾਨੰਦ ਤਿਵਾਰੀ ਦਾ ਪੈਨਲਟੀ ਕਾਰਨਰ ਭਾਰਤ ਲਈ ਆਖਰੀ ਚਾਰ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਕਾਫੀ ਸੀ।

ਬੈਲਜੀਅਮ ਨੇ ਹਮਲਾਵਰ ਸ਼ੁਰੂਆਤ ਕੀਤੀ ਭਾਰਤ ‘ਤੇ ਦਬਾਅ ਬਣਾਇਆ ਪਰ ਭਾਰਤੀ ਡਿਫੈਂਸ ਨੇ ਸ਼ਾਨਦਾਰ ਖੇਡ ਖੇਡ ਦਿਆਂ ਆਸਾਨੀ ਨਾਲ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਬੈਲਜੀਅਮ ਨੂੰ 13ਵੇਂ ਮਿੰਟ ਵਿੱਚ ਪਹਿਲਾ ਮੌਕਾ ਮਿਲਿਆ ਪਰ ਭਾਰਤੀ ਗੋਲਕੀਪਰ ਪ੍ਰਸ਼ਾਂਤ ਚੌਹਾਨ ਨੇ ਥਿਬਿਊ ਸਟਾਕਬ੍ਰੋਕਸ ਦੇ ਨਜ਼ਦੀਕੀ ਸ਼ਾਟ ਨੂੰ ਨਾਕਾਮ ਕਰ ਦਿੱਤਾ।

Exit mobile version