Site icon TheUnmute.com

Joshimath: ਫੌਜ ਅਤੇ ITBP ਦੀ ਵਧੀ ਚਿੰਤਾ, ਜ਼ਮੀਨ ਖਿਸਕਣ ਕਾਰਨ ਹੈੱਡਕੁਆਰਟਰ ਵੱਲ ਵਧੀਆਂ ਤਰੇੜਾਂ

landslides

ਉੱਤਰਾਖੰਡ 05 ਜਨਵਰੀ 2023: ਉੱਤਰਾਖੰਡ ਵਿਚ ਪਿਛਲੇ ਕੁਝ ਸਮੇਂ ਦੌਰਾਨ ਸਰਹੱਦੀ ਕਸਬੇ ਵਿੱਚ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸਦੇ ਕਾਰਨ ਸੜਕਾਂ ਵਿੱਚ ਵੀ ਤਰੇੜਾਂ ਸਾਫ਼ ਦੇਖੀਆਂ ਗਈਆਂ ਹਨ | ਹੁਣ ਜ਼ਮੀਨ ਖਿਸਕਣ ਕਾਰਨ ਪੈ ਰਹੀਆਂ ਤਰੇੜਾਂ ਹੁਣ ਆਰਮੀ ਅਤੇ ਆਈਟੀਬੀਪੀ ਦੇ ਹੈੱਡਕੁਆਰਟਰ ਵੱਲ ਵਧਣੀਆਂ ਸ਼ੁਰੂ ਹੋ ਗਈਆਂ ਹਨ | ਇਸ ਤਰਾਂ ਜ਼ਮੀਨ ਖਿਸਕਣ ਵਾਲੇ ਇਲਾਕੇ ‘ਚ ਜਵਾਨਾਂ ਦਾ ਰਹਿਣਾ ਵੀ ਮੁਸ਼ਕਿਲ ਹੋ ਜਾਵੇਗਾ।

ਜੋਸ਼ੀਮਠ ਨਾ ਸਿਰਫ ਇਕ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਸ਼ਹਿਰ ਹੈ, ਸਗੋਂ ਇਹ ਰਣਨੀਤਕ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਮਹੱਤਵਪੂਰਨ ਹੈ। ਭਾਰਤ-ਤਿੱਬਤ ਸਰਹੱਦ ਇੱਥੋਂ ਸਿਰਫ਼ 100 ਕਿਲੋਮੀਟਰ ਦੂਰ ਹੈ। ਇਹ ਵਸੀਲਿਆਂ ਨਾਲ ਭਰਪੂਰ ਆਖਰੀ ਸਰਹੱਦੀ ਸ਼ਹਿਰ ਹੈ। ਜ਼ਮੀਨ ਖਿਸਕਣ ਦਾ ਆਕਾਰ ਦੈਂਤ ਦੇ ਮੂੰਹ ਵਾਂਗ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਫੌਜ ਦੇ ਹੈੱਡਕੁਆਰਟਰ ਨੂੰ ਜੋੜਨ ਵਾਲੀ ਸੜਕ ਵੀ ਧਸਣਾ ਸ਼ੁਰੂ ਹੋ ਗਈ ਹੈ। ਜੇਕਰ ਜਲਦੀ ਹੀ ਇਸ ‘ਤੇ ਕੋਈ ਠੋਸ ਫੈਸਲਾ ਨਾ ਲਿਆ ਗਿਆ ਤਾਂ ਦੇਸ਼ ਦੀ ਸੁਰੱਖਿਆ ‘ਤੇ ਵੀ ਅਸਰ ਪੈ ਸਕਦਾ ਹੈ।

ਭਾਰਤੀ ਸੈਨਾ ਦਾ ਬ੍ਰਿਗੇਡ ਹੈੱਡਕੁਆਰਟਰ ਅਤੇ ਇੰਡੋ ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੀ ਇੱਕ ਬਟਾਲੀਅਨ ਜੋਸ਼ੀਮਠ ਵਿਖੇ ਤਾਇਨਾਤ ਹੈ। ਜੋਸ਼ੀਮਠ ਭਾਰਤ-ਤਿੱਬਤ ਸਰਹੱਦ (ਚੀਨ ਦੇ ਅਧਿਕਾਰ ਖੇਤਰ ਅਧੀਨ) ‘ਤੇ ਆਖਰੀ ਸ਼ਹਿਰ ਹੈ। ਇੱਥੋਂ ਨੀਤੀ ਅਤੇ ਮਾਨਾ ਘਾਟੀਆਂ ਭਾਰਤ-ਤਿੱਬਤ ਸਰਹੱਦ ਨਾਲ ਜੁੜਦੀਆਂ ਹਨ।

Exit mobile version