Site icon TheUnmute.com

Jordan: ਆਪਸ ‘ਚ ਭਿੜੇ ਸੰਸਦ ਮੈਂਬਰ, ਲੱਤਾਂ ਅਤੇ ਮੁੱਕਿਆਂ ਦੀ ਹੋਈ ਵਰਖਾ

A video of the fight inside Parliament

ਚੰਡੀਗੜ੍ਹ 30 ਦਸੰਬਰ 2021: ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਨੁਮਾਇੰਦਿਆਂ ਨੇ ਸੰਸਦ (Parliament) ਵਿੱਚ ਭੱਦੀ ਹਰਕਤਾਂ ਅਤੇ ਕੁੱਟਮਾਰ ਕਰਕੇ ਇਸ ਨੂੰ ਅਖਾੜਾ ਬਣਾ ਦਿੱਤਾ ਹੈ। ਇਹ ਮਾਮਲਾ ਜਾਰਡਨ (Jordan) ਤੋਂ ਸਾਹਮਣੇ ਆਇਆ ਹੈ। ਇੱਥੇ ਸੰਸਦ (Parliament) ਦੇ ਅੰਦਰ ਸੰਸਦ ਮੈਂਬਰ ਆਪਸ ਵਿੱਚ ਭਿੜ ਗਏ ਅਤੇ ਇੱਕ ਦੂਜੇ ‘ਤੇ ਲੱਤਾਂ ਅਤੇ ਮੁੱਕਿਆਂ ਦੀ ਵਰਖਾ ਕੀਤੀ। ਸੰਸਦ (Parliament) ਦੇ ਅੰਦਰ ਹੋਈ ਇਸ ਲੜਾਈ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ‘ਚ ਇਸ ਹੰਗਾਮੇ ਦੀ ਘਟਨਾ ਮੰਗਲਵਾਰ ਨੂੰ ਹੋਈ।

ਮਾਮਲਾ ਉਦੋਂ ਭੜਕ ਗਿਆ ਜਦੋਂ ਸੰਸਦ ਦੀ ਕਾਰਵਾਈ ਦੌਰਾਨ ਸਪੀਕਰ ਨੇ ਇੱਕ ਡਿਪਟੀ ਨੂੰ ਸੰਸਦ ਛੱਡਣ ਲਈ ਕਿਹਾ। ਇਸ ਤੋਂ ਬਾਅਦ ਹੰਗਾਮਾ ਹੋ ਗਿਆ। ਸੰਸਦ ਮੈਂਬਰ ਆਪਸ ਵਿੱਚ ਭਿੜ ਗਏ। ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਅਚਾਨਕ ਇਕ-ਦੂਜੇ ਨਾਲ ਟਕਰਾ ਗਏ। ਇੱਕ ਦੂਜੇ ‘ਤੇ ਮੁੱਕੇ ਮਾਰੇ, ਥੱਪੜ ਮਾਰੇ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਲੜਾਈ ਦੌਰਾਨ ਕਈ ਸੰਸਦ ਮੈਂਬਰ ਉੱਥੇ ਇਕੱਠੇ ਹੁੰਦੇ ਹਨ। ਇੱਕ ਸੰਸਦ ਮੈਂਬਰ ਆਪਣੀ ਸੀਟ ‘ਤੇ ਡਿੱਗ ਪਿਆ। ਹਾਲਾਂਕਿ ਇਸ ਤੋਂ ਬਾਅਦ ਵੀ ਲੜਾਈ ਜਾਰੀ ਹੈ।

 

Exit mobile version