Site icon TheUnmute.com

ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੀ ਬੈਠਕ ਕੀਤੀ ਜਾਵੇਗੀ : ਹਰੀਸ਼ ਰਾਵਤ

ਨਵਜੋਤ ਸਿੱਧੂ ਤੇ ਕੈਪਟਨ

ਚੰਡੀਗੜ੍ਹ ,2 ਸਤੰਬਰ 2021 : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਪੰਜਾਬ ਕਾਂਗਰਸ ਦੇ ਕਾਂਟੋਂ ਕਲੇਸ਼ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਹਨ | ਹਰੀਸ਼ ਰਾਵਤ ਵੱਲੋ ਬੈਠਕਾਂ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਕਾਂਗਰਸ ਦੇ ਅੰਦਰੂਨੀ ਮਸਲੇ ਹੱਲ ਕੀਤੇ ਜਾ ਸਕਣ |

ਹਰੀਸ਼ ਰਾਵਤ ਵੱਲੋ ਚੰਡੀਗੜ੍ਹ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਸਾਂਝੀ ਗੱਲਬਾਤ ਨਹੀਂ ਕੀਤੀ ਜਾ ਸਕੀ |  ਇਸ ਲਈ ਹਰੀਸ਼ ਰਾਵਤ ਨੇ ਕਿਹਾ ਕਿ ਅਗਲੀ ਬੈਠਕ ਸਾਂਝੇ ਤੌਰ ਤੇ ਕੀਤੀ ਜਾਵੇਗੀ |

ਉਸ ਬੈਠਕ ਤੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਮੌਜੂਦ ਹੋਣਗੇ | ਇਸ ਬੈਠਕ ਦੀ ਰਿਪੋਰਟ ਤਿਆਰ ਕਰਕੇ ਹਾਈਕਮਾਨ ਦੇ ਅੱਗੇ ਰੱਖੀ ਜਾਵੇਗੀ | ਹਾਈਕਮਾਨ ਦੇ ਨਿਰਦੇਸ਼ ਅਨੁਸਾਰ ਸਾਂਝੀ ਬੈਠਕ ਦੌਰਾਨ ਦੋਵਾਂ ਨਾਲ ਗੱਲ ਕਰ ਕੇ 2022 ਦੀਆਂ ਚੋਣਾਂ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ।

ਰਾਵਤ ਨੇ ਕਿਹਾ ਕਿ ਸੰਗਠਨ ਅਤੇ ਸਰਕਾਰ ਵਿਚ ਮਤਭੇਦ ਨਹੀਂ ਸਿਰਫ਼ ਤਾਲਮੇਲ ਦੀ ਕਮੀ ਹੈ। ਇਸ ਲਈ ਛੇਤੀ ਹੀ ਦੋਵਾਂ ਵਿਚਾਲੇ ਤਾਲਮੇਲ ਬਣਾ ਲਿਆ ਜਾਵੇਗਾ ਤਾਂ ਕਿ ਪੰਜਾਬ ਸਰਕਾਰ ਅਤੇ ਸੰਗਠਨ ਮਿਲ ਕੇ ਪੰਜਾਬ ਲਈ ਕੰਮ ਕਰ ਸਕਣ।

ਇਸੇ ਨੂੰ ਲੈ ਕੇ ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਸਿੱਧਾ ਮੇਰੇ ਨਾਲ ਆ ਕੇ ਗੱਲ ਕਰਨ ਇਸ ਨਾਲ ਉਹਨਾਂ ਨੂੰ ਸਹੀ ਜਾਣਕਾਰੀ ਮਿਲੇਗੀ ਕਿ ਸਰਕਾਰ ਦੇ ਅੰਦਰ ਕਿ ਚਲ ਰਿਹਾ ਹੈ | ਜਿਸ ਤਰੀਕੇ ਨਾਲ ਉਹ ਜਨਤਕ ਤੌਰ ਤੇ ਪਾਰਟੀ ਦੇ ਉੱਤੇ ਸਵਾਲ ਚੁੱਕਦੇ ਹਨ ਅਜਿਹਾ ਕਰਨ ਨਾਲ ਪਾਰਟੀ ਹੀ ਨੂੰ ਨੁਕਸਾਨ ਹੁੰਦਾ ਹੈ |

ਸਿੱਧੂ ਸਿੱਧਾ ਮੇਰੇ ਕੋਲ ਉਠਾਉਣ ਮੁੱਦੇ ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧਾ ਮੇਰੇ ਕੋਲ ਮੁੱਦੇ ਉਠਾ ਸਕਦੇ ਹਨ। ਜੇਕਰ ਸਿੱਧੂ ਸਿੱਧੇ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਮਿਲੇਗੀ ਕਿ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ ਅਤੇ ਕੀ ਕਰ ਰਹੀ ਹੈ। ਜਨਤਕ ਤੌਰ ’ਤੇ ਮੁੱਦੇ ਉਠਾਉਣ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ।

Exit mobile version