ਚੰਡੀਗੜ੍ਹ 12 ਜਨਵਰੀ 2023: ਜਾਨਸਨ ਐਂਡ ਜਾਨਸਨ (Johnson & Johnson) ਨੂੰ ਵੱਡੀ ਰਾਹਤ ਮਿਲੀ ਹੈ। ਬੰਬੇ ਹਾਈਕੋਰਟ ਨੇ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਸਰਕਾਰ ਨੇ ਜਾਨਸਨ ਐਂਡ ਜੌਨਸਨ ਬੇਬੀ ਪਾਊਡਰ ਬਣਾਉਣ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ | ਬੰਬੇ ਹਾਈਕੋਰਟ ਨੇ ਹੁਣ ਕੰਪਨੀ ਨੂੰ ਬੇਬੀ ਪਾਊਡਰ ਬਣਾਉਣ, ਵੇਚਣ ਅਤੇ ਵੰਡਣ ਦੀ ਇਜਾਜ਼ਤ ਦੇ ਦਿੱਤੀ ਹੈ।
ਬੰਬਈ ਹਾਈਕੋਰਟ ਦੇ ਜਸਟਿਸ ਗੌਤਮ ਪਟੇਲ ਅਤੇ ਜਸਟਿਸ ਐਸਜੀ ਢੀਗੇ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਐਫਡੀਏ ਦੀ ਕਾਰਵਾਈ ਗੈਰਵਾਜਬ ਸੀ ਅਤੇ ਜਾਇਜ਼ ਨਹੀਂ ਸੀ। FDA ਨੇ ਮੁੰਬਈ ਵਿੱਚ ਜਾਨਸਨ ਬੇਬੀ ਪਾਊਡਰ ਦੇ ਨਿਰਮਾਣ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਦੱਸ ਦੇਈਏ ਕਿ ਜਾਨਸਨ ਬੇਬੀ ਪਾਊਡਰ ਦੇ ਨਮੂਨੇ ਮੁਲੁਡ, ਮੁੰਬਈ, ਪੁਣੇ ਅਤੇ ਨਾਸਿਕ ਤੋਂ ਲਏ ਗਏ ਸਨ। ਪਾਊਡਰ ਦੇ ਨਮੂਨੇ ਮਿਆਰੀ ਗੁਣਵੱਤਾ ‘ਤੇ ਖਰੇ ਨਹੀਂ ਉਤਰੇ ਸਨ |
ਹੁਣ ਬੰਬੇ ਹਾਈ ਕੋਰਟ ਨੇ ਹੁਣ ਕੰਪਨੀ ਨੂੰ ਬੇਬੀ ਪਾਊਡਰ ਬਣਾਉਣ, ਵੇਚਣ ਅਤੇ ਵੰਡਣ ਦੀ ਇਜਾਜ਼ਤ ਦੇ ਦਿੱਤੀ ਹੈ। ਜਾਨਸਨ ਐਂਡ ਜਾਨਸਨ ‘ਤੇ ਪਹਿਲਾਂ ਵੀ ਦੋਸ਼ ਲੱਗ ਚੁੱਕੇ ਹਨ। ਜਾਨਸਨ ਬੇਬੀ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੋਣ ਦੇ ਦੋਸ਼ ਲੱਗੇ ਹਨ। ਕੰਪਨੀ ਨੇ ਇਨ੍ਹਾਂ ਦੋਸ਼ਾਂ ਖ਼ਿਲਾਫ਼ ਲੰਬੀ ਕਾਨੂੰਨੀ ਲੜਾਈ ਵੀ ਲੜੀ ਹੈ।