ਚੰਡੀਗੜ੍ਹ 08 ਅਕਤੂਬਰ 2022: ਆਸਟ੍ਰੇਲੀਆ ‘ਚ ਕੁਝ ਦਿਨਾਂ ‘ਚ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ | ਟੀ-20 ਵਿਸ਼ਵ ਕੱਪ 2022 ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਨੂੰ ਵੱਡਾ ਝਟਕਾ ਮਿਲੀ ਹੈ ਕਰੀਬ 3 ਸਾਲ ਪਹਿਲਾਂ ਡਬਲਿਨ ‘ਚ ਧਮਾਕੇਦਾਰ ਬੱਲੇਬਾਜ਼ ਕਰਨ ਵਾਲੇ ਜਾਨ ਕੈਂਪਬੈਲ (John Campbell) ‘ਤੇ 4 ਸਾਲ ਦੀ ਪਾਬੰਦੀ ਲਗਾਈ ਗਈ ਹੈ।
ਜਮੈਕਾ ਐਂਟੀ-ਡੋਪਿੰਗ ਕਮਿਸ਼ਨ ਮੁਤਾਬਕ ਕੈਂਪਬੈਲ ਨੇ ਡੋਪਿੰਗ ਵਿਰੋਧੀ ਨਿਯਮ ਤੋੜਿਆ, ਜਿਸ ਤੋਂ ਬਾਅਦ ਕੈਂਪਬੈਲ ‘ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ । ਦਰਅਸਲ, ਅਪ੍ਰੈਲ ਵਿੱਚ, ਕੈਂਪਬੈਲ ਨੇ ਕਿੰਗਸਟਨ ਵਿੱਚ ਆਪਣੇ ਘਰ ਵਿੱਚ ਖੂਨ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਜਮਾਇਕਾ ਐਂਟੀ ਡੋਪਿੰਗ ਕਮਿਸ਼ਨ ਦੇ ਨਿਯਮਾਂ ਨੂੰ ਤੋੜਿਆ ਹੈ। ਉਸ ਦੀ ਪਾਬੰਦੀ 10 ਮਈ ਤੋਂ ਹੀ ਗਿਣੀ ਜਾਵੇਗੀ।