Jofra Archer

Cricket: ਵੈਸਟਇੰਡੀਜ਼ ਖ਼ਿਲਾਫ਼ ਟੈਸਟ ਲੜੀ ਨਹੀਂ ਖੇਡਣਗੇ ਜੋਫਰਾ ਆਰਚਰ, ਕੂਹਣੀ ਦਾ ਹੋਇਆ ਦੂਜਾ ਆਪ੍ਰੇਸ਼ਨ

ਚੰਡੀਗੜ੍ਹ 22 ਦਸੰਬਰ 2021: ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਕਿਹਾ ਕਿ ਤੇਜ਼ ਗੇਂਦਬਾਜ਼ ਜੋਫਰਾ ਆਰਚਰ (Jofra Archer) ਨੇ ਆਪਣੀ ਜ਼ਖਮੀ ਸੱਜੀ ਕੂਹਣੀ ਦਾ ਦੂਜਾ ਆਪ੍ਰੇਸ਼ਨ ਕਰਵਾਇਆ ਹੈ ਅਤੇ ਉਹ ਅਗਲੀਆਂ ਗਰਮੀਆਂ ਤੱਕ ਖੇਡ ਤੋਂ ਬਾਹਰ ਹੋ ਜਾਣਗੇ।
ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਦੀ ਗੈਰਹਾਜ਼ਰੀ ਮੌਜੂਦਾ ਏਸ਼ੇਜ਼ ਸੀਰੀਜ਼ ਦੌਰਾਨ ਵੀ ਮਹਿਸੂਸ ਕੀਤੀ ਜਾ ਰਹੀ ਹੈ। ਲੰਡਨ ਵਿੱਚ 11 ਦਸੰਬਰ ਨੂੰ ਉਸ ਦਾ ਆਪਰੇਸ਼ਨ ਹੋਇਆ ਸੀ। ECB ਨੇ ਇੱਕ ਬਿਆਨ ਵਿੱਚ ਕਿਹਾ, ‘ਇਹ ਅਪਰੇਸ਼ਨ ਉਸ ਦੀ ਸੱਜੀ ਕੂਹਣੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਨੂੰ ਖਤਮ ਕਰਨ ਲਈ ਕੀਤਾ ਗਿਆ ਸੀ।’

ਜੋਫਰਾ ਆਰਚਰ (Jofra Archer) 26 ਸਾਲਾ ਤੇਜ਼ ਗੇਂਦਬਾਜ਼ ਨੇ ਪਿਛਲੇ ਨੌਂ ਮਹੀਨਿਆਂ ਤੋਂ ਉੱਚ ਪੱਧਰੀ ਕ੍ਰਿਕਟ ਨਹੀਂ ਖੇਡੀ ਹੈ। ਉਹ ਮਾਰਚ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਲੜੀ ਵੀ ਨਹੀਂ ਖੇਡੇਗਾ। ਇੰਡੀਅਨ ਪ੍ਰੀਮੀਅਰ ਲੀਗ ਤੋਂ ਹਟਣ ਤੋਂ ਬਾਅਦ ਮਈ ਵਿੱਚ ਆਰਚਰ ਦੀ ਕੂਹਣੀ ਦਾ ਆਪਰੇਸ਼ਨ ਕੀਤਾ ਗਿਆ ਸੀ। ਇੰਗਲਿਸ਼ ਕਾਉਂਟੀ ਚੈਂਪੀਅਨਸ਼ਿਪ ਮੈਚ ਵਿੱਚ ਸਸੇਕਸ ਲਈ ਗੇਂਦਬਾਜ਼ੀ ਕਰਦੇ ਹੋਏ ਉਸ ਨੇ ਫਿਰ ਉਸੇ ਖੇਤਰ ਵਿੱਚ ਦਰਦ ਮਹਿਸੂਸ ਕੀਤਾ।

Scroll to Top