Site icon TheUnmute.com

ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡਣ ‘ਤੇ ਜੋਅ ਬਾਇਡਨ ਦਾ ਬਿਆਨ, “ਨਵੀਂ ਪੀੜ੍ਹੀ ਨੂੰ ਮਸ਼ਾਲ ਸੌਂਪਣਾ ਚਾਹੁੰਦਾ ਹਾਂ”

Joe Biden

ਚੰਡੀਗੜ੍ਹ, 25 ਜੁਲਾਈ 2024: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਲੰਮੇ ਸਮੇਂ ਤੋਂ ਬਾਅਦ ਅੱਜ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡਣ ‘ਤੇ ਓਵਲ ਆਫਿਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ। ਬਾਇਡਨ ਨੇ ਕਿਹਾ “ਮੈਂ ਨਵੀਂ ਪੀੜ੍ਹੀ ਨੂੰ ਮਸ਼ਾਲ ਸੌਂਪਣਾ ਚਾਹੁੰਦਾ ਹਾਂ,”

ਉਨ੍ਹਾਂ ਕਿਹਾ ਕਿ ਸਰਵੇਖਣ ਨੇ ਮੇਰੀ ਹਾਰ ਦੀ ਭਵਿੱਖਬਾਣੀ ਕੀਤੀ ਸੀ, ਇਸ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਦੌੜ ਛੱਡਣ ਦਾ ਫੈਸਲਾ ਕਰ ਲਿਆ। ਉਹ ਆਪਣੇ ਡੈਮੋਕਰੇਟਿਕ ਪਾਰਟੀ ਦੇ ਸਹਿਯੋਗੀਆਂ ਨੂੰ ਹਾਰ ਵੱਲ ਨਹੀਂ ਖਿੱਚ ਸਕਦਾ। ਇਸ ਮਸ਼ਾਲ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਕੌਮ ਨੂੰ ਇਕਜੁੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਉੱਤੇ ਕਿਸੇ ਰਾਜੇ ਜਾਂ ਤਾਨਾਸ਼ਾਹ ਦਾ ਰਾਜ ਨਹੀਂ ਹੈ। ਇੱਥੇ ਲੋਕਾਂ ਦਾ ਰਾਜ ਹੈ । ਹੁਣ ਇਤਿਹਾਸ ਲਿਖਣਾ ਤੁਹਾਡੇ ਹੱਥ ਹੈ ਅਤੇ ਅਮਰੀਕਾ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ।

Exit mobile version