Site icon TheUnmute.com

Jodhpur: ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਮਿਲੀ 7 ਦਿਨਾਂ ਦੀ ਪੈਰੋਲ

Asaram

ਚੰਡੀਗੜ੍ਹ, 13 ਅਗਸਤ, 2024: ਨਬਾਲਗ ਨਾਲ ਬਲਾਤਕਾਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ (Asaram)  ਨੂੰ ਪਹਿਲੀ ਵਾਰ 7 ਦਿਨਾਂ ਦੀ ਪੈਰੋਲ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪੈਰੋਲ ਦੀ ਮਿਆਦ ਦੌਰਾਨ ਆਸਾਰਾਮ ਮਹਾਰਾਸ਼ਟਰ ਦੇ ਮਾਧੋਬਾਗ ‘ਚ ਇਲਾਜ ਕਰਵਾਉਣਗੇ। ਇਸ ਦੌਰਾਨ ਉਹ ਪੁਲਿਸ ਦੀ ਹਿਰਾਸਤ ‘ਚ ਹੀ ਰਹਿਣਗੇ |

ਮਿਲੀ ਜਾਣਕਾਰੀ ਮੁਤਾਬਕ ਆਸਾਰਾਮ (Asaram) ਨੇ ਇਲਾਜ ਲਈ ਪੈਰੋਲ ਲਈ ਅਰਜ਼ੀ ਦਿੱਤੀ ਸੀ, ਪਰ ਹਰ ਵਾਰ ਰੱਦ ਕਰ ਦਿੱਤੀ ਗਈ ਸੀ | ਇਸ ਤੋਂ ਪਹਿਲਾਂ ਉਨ੍ਹਾਂ ਦਾ ਨਿੱਜੀ ਆਯੁਰਵੈਦਿਕ ਹਸਪਤਾਲ ਚੱਲਿਆ | ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਜੋਧਪੁਰ ਏਮਜ਼ ‘ਚ ਭਰਤੀ ਕਰਵਾਇਆ ਗਿਆ। ਆਸਾਰਾਮ ਵੱਲੋਂ ਪੈਰੋਲ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ | 85 ਸਾਲਾ ਆਸਾਰਾਮ 2013 ਤੋਂ ਜੋਧਪੁਰ ਜੇਲ੍ਹ ‘ਚ ਬੰਦ ਹਨ।

Exit mobile version