July 2, 2024 9:01 pm
JNU

ਦਿੱਲੀ ਦੰਗੇ ਮਾਮਲੇ ‘ਚ JNU ਦੇ ਵਿਦਿਆਰਥੀ ਦੀ ਅਦਾਲਤ ਵਲੋਂ ਜ਼ਮਾਨਤ ਅਰਜ਼ੀ ਰੱਦ

ਚੰਡੀਗੜ੍ਹ 24 ਮਾਰਚ 2022: ਦਿੱਲੀ ਦੰਗਿਆਂ ਦੇ ਦੋਸ਼ੀ ਜੇਐਨਯੂ (JNU) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਅਦਾਲਤ ਨੇ ਵੱਡਾ ਝਟਕਾ ਦਿੰਦਿਆਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਅਦਾਲਤ ਨੇ ਦਿੱਲੀ ਦੰਗਿਆਂ ‘ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਜ਼ਮਾਨਤ ‘ਤੇ ਫੈਸਲਾ ਇਕ ਵਾਰ ਫਿਰ ਬੁੱਧਵਾਰ (23 ਮਾਰਚ) ਨੂੰ 24 ਮਾਰਚ ਤੱਕ ਟਾਲ ਦਿੱਤਾ ਸੀ।

ਇਸ ਦੌਰਾਨ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ 3 ਮਾਰਚ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਬੁੱਧਵਾਰ ਨੂੰ ਸੁਣਾਇਆ ਜਾਣਾ ਸੀ। ਇਸ ਦੌਰਾਨ ਜੱਜ ਰਾਵਤ ਨੇ ਕਿਹਾ ਕਿ ਫੈਸਲਾ ਤਿਆਰ ਨਹੀਂ ਸੀ ਅਤੇ ਹੁਣ ਵੀਰਵਾਰ ਦੁਪਹਿਰ ਨੂੰ ਫੈਸਲਾ ਸੁਣਾਇਆ ਜਾਵੇਗਾ। 6 ਮਹੀਨੇ ਤੋਂ ਵੱਧ ਚੱਲੀ ਜ਼ਮਾਨਤ ਦੀ ਸੁਣਵਾਈ ‘ਚ ਬਚਾਅ ਪੱਖ ਅਤੇ ਸਰਕਾਰੀ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।

ਇੱਕ ਪੱਖ ਨੇ ਦੋਸ਼ ਲਾਇਆ ਸੀ ਕਿ ਦਿੱਲੀ ਦੰਗੇ ਮੁਲਜ਼ਮਾਂ ਵੱਲੋਂ ਰਚੀ ਗਈ ਪੂਰਵ-ਯੋਜਨਾਬੱਧ, ਡੂੰਘੀ ਸਾਜ਼ਿਸ਼ ਦਾ ਹਿੱਸਾ ਸਨ। ਖਾਲਿਦ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਤ੍ਰਿਦੀਪ ਪੇਸ ਨੇ ਦਲੀਲ ਦਿੱਤੀ ਸੀ ਕਿ ਬਹੁਤ ਸਾਰੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਸੀ ਅਤੇ ਪ੍ਰਦਰਸ਼ਨ ਧਰਮ ਨਿਰਪੱਖ ਸੀ ਪਰ ਚਾਰਜਸ਼ੀਟ ਫਿਰਕੂ ਸੀ।