ਚੰਡੀਗੜ੍ਹ, 19 ਅਕਤੂਬਰ 2024: ਝਾਰਖੰਡ (Jharkhand) ਵਿਧਾਨ ਸਭਾ ਚੋਣਾਂ 2024 ਲਈ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ (JMM) ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਸੀਐਮ ਹੇਮੰਤ ਸੋਰੇਨ ਅਤੇ ਕਾਂਗਰਸ ਦੇ ਝਾਰਖੰਡ ਇੰਚਾਰਜ ਗੁਲਾਮ ਅਹਿਮਦ ਮੀਰ ਸਮੇਤ ਕਈ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ‘ਚ ਇਹ ਐਲਾਨ ਕੀਤਾ ਹੈ । ਉਨ੍ਹਾਂ ਕਿਹਾ- ਕਾਂਗਰਸ ਅਤੇ ਜੇਐਮਐਮ 70 ਸੀਟਾਂ ‘ਤੇ ਇਕੱਠੇ ਚੋਣ ਲੜਨਗੇ, ਬਾਕੀ ਸੀਟਾਂ ਦੀ ਜਾਣਕਾਰੀ ਛੇਤੀ ਸਾਂਝੀ ਕੀਤੀ ਜਾਵੇਗੀ।
ਸੀਐਮ ਹੇਮੰਤ ਸੋਰੇਨ (Jharkhand) ਨੇ ਕਿਹਾ ਕਿ ਹੋਰ ਸੀਟਾਂ ਲਈ ਮੰਥਨ ਕੀਤਾ ਜਾਵੇਗਾ । ਖੱਬੀਆਂ ਪਾਰਟੀਆਂ ਵੀ ਸਾਡੇ ਨਾਲ ਜੁੜ ਰਹੀਆਂ ਹਨ ਅਤੇ ਉਨ੍ਹਾਂ ਨਾਲ ਵੀ ਸੀਟਾਂ ਸਾਂਝੀਆਂ ਕੀਤੀਆਂ ਜਾਣਗੀਆਂ। ਰਾਸ਼ਟਰੀ ਜਨਤਾ ਦਲ ਨੂੰ 7 ਸੀਟਾਂ ਦੇਣ ‘ਤੇ ਸਹਿਮਤੀ ਬਣੀ ਹੈ।
ਇੰਡੀਆ ਗਠਜੋੜ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪਰ ਸੂਤਰਾਂ ਅਨੁਸਾਰ ਵੰਡ ਦਾ ਫਾਰਮੂਲਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਰਗਾ ਹੈ। 2019 ‘ਚ ਕਾਂਗਰਸ ਨੇ 33 ਸੀਟਾਂ, ਜੇਐਮਐਮ ਨੇ 41 ਅਤੇ ਆਰਜੇਡੀ ਨੇ 7 ਸੀਟਾਂ ਉੱਤੇ ਚੋਣ ਲੜੀ ਸੀ। ਹੁਣ ਖੱਬੀਆਂ ਪਾਰਟੀਆਂ ਗਠਜੋੜ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸ ਲਈ ਤਿੰਨਾਂ ਪਾਰਟੀਆਂ ਨੂੰ ਆਪਣੇ ਕੋਟੇ ਵਿੱਚੋਂ ਖੱਬੀਆਂ ਪਾਰਟੀਆਂ ਨਾਲ ਸੀਟਾਂ ਦੀ ਵੰਡ ਕਰ ਸਕਦੀ ਹੈ |