July 2, 2024 10:18 pm
Jhulan Goswami

ਝੂਲਨ ਗੋਸਵਾਮੀ ਇੰਗਲੈਂਡ ਖ਼ਿਲਾਫ ਖੇਡੇਗੀ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ

ਚੰਡੀਗੜ੍ਹ 30 ਅਗਸਤ 2022: ਭਾਰਤੀ ਮਹਿਲਾ ਕ੍ਰਿਕਟ ਟੀਮ ਅਗਲੇ ਮਹੀਨੇ ਇੰਗਲੈਂਡ ਦੌਰਾ ਕਰਨ ਜਾ ਰਹੀ ਹੈ । ਇਹ ਦੌਰਾ ਭਾਰਤੀ ਮਹਿਲਾ ਕ੍ਰਿਕਟ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੌਰੇ ਤੋਂ ਬਾਅਦ ਉਨ੍ਹਾਂ ਦਾ ਇੱਕ ਤਜਰਬੇਕਾਰ ਖਿਡਾਰਨ ਝੂਲਨ ਗੋਸਵਾਮੀ (Jhulan Goswami) ਟੀਮ ਵਿੱਚ ਦੁਬਾਰਾ ਕਦੇ ਨਜ਼ਰ ਨਹੀਂ ਆਉਣਗੇ । ਝੂਲਨ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 24 ਸਤੰਬਰ ਨੂੰ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਸ ਮੈਦਾਨ ‘ਤੇ ਖੇਡੇਗੀ। ਇਸ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ ਸਭ ਤੋਂ ਤਜਰਬੇਕਾਰ ਝੂਲਨ ਗੋਸਵਾਮੀ ਦੀ ਤਾਰੀਫ਼ ਕੀਤੀ ਹੈ।

ਹਰਮਨਪ੍ਰੀਤ ਕੌਰ ਨੇ ਝੂਲਨ ਗੋਸਵਾਮੀ (Jhulan Goswami) ਦੇ ਕ੍ਰਿਕਟ ਵਿੱਚ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਦਾ ਖੇਡ ਪ੍ਰਤੀ ਜਨੂੰਨ ਬੇਮਿਸਾਲ ਹੈ ਅਤੇ ਟੀਮ ਵਿੱਚ ਉਸਦੀ ਜਗ੍ਹਾ ਕੋਈ ਨਹੀਂ ਭਰ ਸਕਦਾ। 24 ਸਤੰਬਰ ਨੂੰ ਉਹ ਤੀਜਾ ਅਤੇ ਆਖਰੀ ਵਨਡੇ ਮੈਚ ਖੇਡ ਕੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗੀ। ਇਸ ਸਮੇਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਝੂਲਨ ਦੇ ਨਾਂ ਹੈ।