ਚੰਡੀਗੜ੍ਹ, 04 ਜੁਲਾਈ 2024: ਝਾਰਖੰਡ ‘ਚ ਇੱਕ ਵਾਰ ਫਿਰ ਸਿਆਸੀ ਸਮੀਕਰਨ ਬਦਲਣ ਜਾ ਰਹੇ ਹਨ | ਅੱਜ ਸ਼ਾਮ 5 ਵਜੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ(Hemant Soren) ਫਿਰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ | ਹੇਮੰਤ ਸੋਰੇਨ ਤੀਜੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਵੱਜੋਂ ਜ਼ਿੰਮੇਵਾਰੀ ਸੰਭਾਲਣਗੇ |
ਜਿਕਰਯੋਗ ਹੈ ਕਿ ਬੀਤੇ ਦਿਨ ਝਾਰਖੰਡ (Jharkhand) ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਇਸ ਤੋਂ ਪਹਿਲਾਂ ਚੰਪਾਈ ਸੋਰੇਨ ਦੇ ਘਰ ਵਿਧਾਇਕਾਂ ਦੀ ਹੋਈ ਬੈਠਕ ‘ਚ ਹੇਮੰਤ ਸੋਰੇਨ ਝਾਰਖੰਡ ਮੁਕਤੀ ਮੋਰਚਾ ਦੇ ਵਿਧਾਇਕ ਦਲ ਦੇ ਆਗੂ ਚੁਣੇ ਗਏ ਸਨ ।