ਚੰਡੀਗੜ੍ਹ, 28 ਜੂਨ 2024: ਕਥਿਤ ਜ਼ਮੀਨ ਘਪਲੇ ਮਾਮਲੇ ‘ਚ ਝਾਰਖੰਡ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਬਿਰਸਾ ਮੁੰਡਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ | ਜਿਕਰਯੋਗ ਹੈ ਕਿ ਅਦਾਲਤ ਨੇ 13 ਜੂਨ ਨੂੰ ਹੇਮੰਤ ਸੋਰੇਨ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ |
ਜਿਕਰਯੋਗ ਹੈ ਕਿ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਸੋਰੇਨ (CM Hemant Soren) ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ‘ਚ 31 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ, ਹੁਣ 5 ਮਹੀਨਿਆਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ | ਇਹ ਕਥਿਤ ਜ਼ਮੀਨ ਘਪਲਾ ਬਡਗਈ ਖੇਤਰ ‘ਚ 8 ਕਰੋੜ ਤੋਂ ਵਧ ਦਾ ਦੱਸਿਆ ਜਾ ਰਿਹਾ ਹੈ |
ਸਾਬਕਾ ਸੀਐੱਮ ਸੋਰੇਨ ਦੇ ਸੀਨੀਅਰ ਵਕੀਲ ਨੇ ਕਿਹਾ ਕਿ ਜ਼ਮਾਨਤ ਦੇਣ ਦੇ ਆਪਣੇ ਹੁਕਮ ‘ਚ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਹੇਮੰਤ ਸੋਰੇਨ ਦੋਸ਼ੀ ਨਹੀਂ ਹਨ ਅਤੇ ਜ਼ਮਾਨਤ ‘ਤੇ ਰਿਹਾਅ ਹੋਣ ਦੌਰਾਨ ਪਟੀਸ਼ਨਕਰਤਾ ਦੇ ਕੋਈ ਅਪਰਾਧ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ।