Site icon TheUnmute.com

ਰੇਲਵੇ ਬੋਰਡ ਦੀ ਪਹਿਲੀ ਬੀਬੀ ਸੀਈਓ ਅਤੇ ਚੇਅਰਮੈਨ ਬਣੀ ਜਯਾ ਵਰਮਾ ਸਿਨਹਾ

Jaya Verma Sinha

ਚੰਡੀਗੜ੍ਹ, 31 ਅਗਸਤ 2023: ਕੇਂਦਰੀ ਕੈਬਿਨਟ ਦੀ ਨਿਯੁਕਤੀ ਕਮੇਟੀ ਨੇ ਜਯਾ ਵਰਮਾ ਸਿਨਹਾ (Jaya Verma Sinha) ਦੀ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਯਾ ਵਰਮਾ ਸਿਨਹਾ ਨਵੇਂ ਚੇਅਰਮੈਨ ਅਤੇ ਸੀਈਓ (ਰੇਲਵੇ ਬੋਰਡ) ਵਜੋਂ ਅਨਿਲ ਕੁਮਾਰ ਲਾਹੋਟੀ ਦੀ ਥਾਂ ਲੈਣਗੇ ਅਤੇ 1 ਸਤੰਬਰ, 2023 ਨੂੰ ਅਹੁਦਾ ਸੰਭਾਲਣਗੇ। ਉਹ ਰੇਲਵੇ ਬੋਰਡ ਦੀ ਪਹਿਲੀ ਬੀਬੀ ਚੇਅਰਮੈਨ ਵੀ ਹੈ। ਵਿਜੇਲਕਸ਼ਮੀ ਵਿਸ਼ਵਨਾਥਨ ਰੇਲਵੇ ਬੋਰਡ ਦੀ ਪਹਿਲੀ ਬੀਬੀ ਮੈਂਬਰ ਸੀ।

ਜਯਾ ਵਰਮਾ ਸਿਨਹਾ (Jaya Verma Sinha) 1988 ਬੈਚ ਦੇ ਭਾਰਤੀ ਰੇਲਵੇ ਟ੍ਰੈਫਿਕ ਸੇਵਾ ਅਧਿਕਾਰੀ, ਇਸ ਸਮੇਂ ਰੇਲਵੇ ਬੋਰਡ ਦੇ ਮੈਂਬਰ (ਸੰਚਾਲਨ ਅਤੇ ਕਾਰੋਬਾਰ ਵਿਕਾਸ) ਵਜੋਂ ਸੇਵਾ ਕਰ ਰਹੇ ਹਨ। ਉਹ ਅਜਿਹੇ ਸਮੇਂ ਵਿੱਚ ਬੋਰਡ ਦਾ ਚਾਰਜ ਸੰਭਾਲੇਗੀ ਜਦੋਂ ਭਾਰਤੀ ਰੇਲਵੇ ਨੂੰ ਕੇਂਦਰ ਸਰਕਾਰ ਤੋਂ ਰਿਕਾਰਡ ਬਜਟ ਅਲਾਟਮੈਂਟ ਪ੍ਰਾਪਤ ਹੋਈ ਹੈ। ਸਿਨਹਾ 1 ਸਤੰਬਰ ਨੂੰ ਜਾਂ ਇਸ ਤੋਂ ਬਾਅਦ ਅਹੁਦਾ ਸੰਭਾਲਣਗੇ ਅਤੇ ਉਨ੍ਹਾਂ ਦਾ ਕਾਰਜਕਾਲ 31 ਅਗਸਤ 2024 ਤੱਕ ਹੋਵੇਗਾ।

ਜਯਾ ਵਰਮਾ ਸਿਨਹਾ 1 ਅਕਤੂਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ, ਪਰ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਸੇ ਦਿਨ ਉਨ੍ਹਾਂ ਨੂੰ ਦੁਬਾਰਾ ਨਿਯੁਕਤ ਕੀਤਾ ਜਾਵੇਗਾ। ਸਿਨਹਾ ਨੇ ਚਾਰ ਸਾਲ ਤੱਕ ਬੰਗਲਾਦੇਸ਼ ਦੇ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਰੇਲਵੇ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ । ਬੰਗਲਾਦੇਸ਼ ਵਿੱਚ ਜਯਾ ਦੇ ਕਾਰਜਕਾਲ ਦੌਰਾਨ ਹੀ ਕੋਲਕਾਤਾ ਤੋਂ ਢਾਕਾ ਲਈ ਮੈਤਰੀ ਐਕਸਪ੍ਰੈਸ ਦਾ ਉਦਘਾਟਨ ਕੀਤਾ ਗਿਆ ਸੀ। ਉਸਨੇ ਈਸਟਰਨ ਰੇਲਵੇ, ਸਿਆਲਦਾਹ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਵਜੋਂ ਵੀ ਕੰਮ ਕੀਤਾ।

ਜਯਾ ਵਰਮਾ ਸਿਨਹਾ ਹਾਲ ਹੀ ‘ਚ ਉਸ ਸਮੇਂ ਸੁਰਖੀਆਂ ‘ਚ ਆਈ ਸੀ ਜਦੋਂ ਉਸ ਨੇ ਬਾਲਾਸੋਰ ਹਾਦਸੇ ਤੋਂ ਬਾਅਦ ਰੇਲਵੇ ਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ। ਇਹ ਜਯਾ ਵਰਮਾ ਸਿਨਹਾ ਹੀ ਸਨ ਜਿਨ੍ਹਾਂ ਨੇ ਬਾਲਾਸੋਰ ਹਾਦਸੇ ਤੋਂ ਬਾਅਦ ਗੁੰਝਲਦਾਰ ਸਿਗਨਲ ਪ੍ਰਣਾਲੀ ਬਾਰੇ ਦੱਸਿਆ, ਜਿਸ ਵਿੱਚ ਲਗਭਗ 300 ਯਾਤਰੀ ਮਾਰੇ ਗਏ ਸਨ।

Exit mobile version