July 2, 2024 9:47 pm
Jathedar Sri Akal Takht Sahib

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ ਮਸੀਹ ਮਹਾਂ ਸਭਾ ਦਾ ਵਫਦ, ਸਾਂਝੀ 10 ਮੈਂਬਰੀ ਜੁਆਇੰਟ ਕਮੇਟੀ ਦਾ ਗਠਨ

ਅੰਮ੍ਰਿਤਸਰ 07 ਸਤੰਬਰ 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar Sri Akal Takht Sahib)ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮਸੀਹ ਮਹਾਂ ਸਭਾ ਦਾ ਇਕ ਵਫ਼ਦ ਮੁਲਾਕਾਤ ਕਰਨ ਲਈ ਪਹੁੰਚਿਆ ਵਫ਼ਦ ਅਤੇ ਜਥੇਦਾਰ ਵਿਚਾਲੇ ਕਰੀਬ ਇੱਕ ਘੰਟਾ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮਸੀਹ ਮਹਾਂ ਸਭਾ ਦੇ ਅਹੁਦੇਦਾਰ ਪੀ.ਕੇ ਸਾਮੰਤਾ ਰਾਏ ਬਿਸ਼ਪ ਐੱਜਨੈਲੋ ਗਰੇਸ਼ੀਅਸ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਅੱਜ ਵਧੀਆ ਮਾਹੌਲ ਦੇ ਵਿਚ ਉਨ੍ਹਾਂ ਦੀ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਹੋਈ ਹੈ |

ਜ਼ਿਕਰਯੋਗ ਹੈ ਕਿ ਜੰਡਿਆਲਾ ਦੇ ਪਿੰਡ ਡੱਡੂਆਣਾ ਵਿਖੇ ਇਕ ਮਸੀਹੀ ਸਮਾਗਮ ਨਿਹੰਗ ਸਿੰਘਾਂ ਵੱਲੋਂ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ | ਇਸ ਮੌਕੇ ਪੀ.ਕੇ ਸਾਮੰਤਾ ਰਾਏ ਨੇ ਦੱਸਿਆ ਕਿ ਅਜਿਹੇ ਲੋਕ ਜੋ ਆਪਣੇ ਆਪ ਨੂੰ ਈਸਾਈ ਧਰਮ ਦੇ ਪੈਰੋਕਾਰ ਕਹਿੰਦੇ ਹਨ ਅਤੇ ਲੋਕਾਂ ਨੂੰ ਵਹਿਮ ਭਰਮ ਵਿੱਚ ਪਾਉਂਦੇ ਹਨ |

ਇਸਾਈ ਧਰਮ ਉਨ੍ਹਾਂ ਨੂੰ ਮਾਨਤਾ ਨਹੀਂ ਦਿੰਦਾ ਹੈ, ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਅਜਿਹੇ ਲੋਕ ਜੋ ਧਰਮ ਦੇ ਨਾਂ ਤੇ ਵਹਿਮ ਭਰਮ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਨੂੰ ਮਸੀਹ ਮਹਾਸਭਾ ਤਲਬ ਕਰੇਗੀ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ | ਇਸਦੇ ਨਾਲ ਹੀ ਸਾਮੰਤਾ ਰਾਏ ਨੇ ਕਿਹਾ ਕਿ ਇਸਾਈ ਧਰਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਚਮਤਕਾਰ ਵਿਖਾ ਕੇ ਇਸਾਈ ਧਰਮ ਵਿੱਚ ਲੈ ਕੇ ਆਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈ |

ਉਨ੍ਹਾਂ ਕਿਹਾ ਕਿ ਮੇਨ ਚਰਚ ਲਾਈਨ ਜਿਸ ਵਿੱਚ ਪੰਜਾਬ ਸਮੇਤ ਹਿਮਾਚਲ ਅਤੇ ਹੋਰ ਰਾਜਾਂ ਦੇ ਚਰਚ ਵੀ ਸ਼ਾਮਲ ਹਨ ਉਨ੍ਹਾਂ ਦੇ ਪਿਛਲੇ ਕਈ ਵਰ੍ਹਿਆਂ ਤੋਂ ਕਈ ਵਿੱਦਿਅਕ ਅਦਾਰੇ ਚੱਲ ਰਹੇ ਹਨ | ਜਿਨ੍ਹਾਂ ਵਿੱਚ ਵੱਖ ਵੱਖ ਧਰਮ ਅਤੇ ਜਾਤੀ ਦੇ ਹਜ਼ਾਰਾਂ ਹੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਕਿਸੇ ਵੀ ਵਿਦਿਆਰਥੀ ਨੂੰ ਇਸਾਈ ਧਰਮ ਅਪਣਾਉਣ ਦੀ ਗੱਲ ਨਹੀਂ ਕਹੀ ਗਈ ਹੈ |

ਪਾਦਰੀ ਦੀ ਉਪਾਧੀ ਦੀ ਗੱਲਬਾਤ ਕਰਦੇ ਹੋਏ ਸਾਮੰਤਾ ਰਾਏ ਨੇ ਕਿਹਾ ਕਿ ਆਪਣੇ ਆਪ ਨੂੰ ਪਾਦਰੀ ਐਲਾਨਣ ਵਾਲੇ ਲੋਕ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਪਾਦਰੀ ਦੀ ਉਪਾਧੀ ਲੈਣ ਵਾਸਤੇ ਇਸਾਈ ਧਰਮ ਅਨੁਸਾਰ ਘੱਟੋ ਘੱਟ ਦੱਸ ਤੋਂ ਪੰਦਰਾਂ ਸਾਲ ਦਾ ਸਮਾਂ ਲੱਗ ਜਾਂਦਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਈਸਾਈ ਕਹਿ ਕੇ ਦੋ ਤਿੰਨ ਸਾਲਾਂ ਵਿੱਚ ਪਾਦਰੀ ਨਹੀਂ ਬਣ ਸਕਦਾ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਮਹਾਂ ਸਭਾ ਵੱਲੋਂ ਤਲਬ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ

ਮਸੀਹ ਮਹਾਂ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਤੋਂ ਇਸ ਸਿੱਟੇ ‘ਤੇ ਪਹੁੰਚੀ ਹੈ ਕਿ ਦੋਵੇਂ ਧਰਮਾਂ ਵੱਲੋਂ ਇਕ 10 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇਗੀ ਜਿਸ ਦੀ ਮੀਟਿੰਗ ਹਰ ਦੋ ਜਾਂ ਤਿੰਨ ਮਹੀਨੇ ਬਾਅਦ ਰੱਖੀ ਜਾਵੇਗੀ ਅਤੇ ਉਸ ਵਿਚ ਅਜਿਹੇ ਲੋਕ ਜੋ ਕਿ ਧਰਮ ਦੇ ਨਾਂ ਤੇ ਭਰਮ ਫੈਲਾ ਰਹੇ ਹਨ, ਉਨ੍ਹਾਂ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਘਟਨਾ ਨੂੰ ਸਾਰਾ ਦੇਸ਼ ਦੇਖ ਰਿਹਾ ਹੈ |

ਚਮਤਕਾਰ ਚਰਚ ਜਾਂ ਅਜਿਹੇ ਨਾਮਾਂ ਵਾਲੇ ਅਸਥਾਨਾਂ ਦੇ ਬਾਰੇ ਸਾਮੰਤਾ ਰਾਏ ਨੇ ਕਿਹਾ ਕਿ ਕਿਸੇ ਵੀ ਧਰਮ ਵਿੱਚ ਵਪਾਰੀਕਰਨ ਨਹੀਂ ਹੋਣਾ ਚਾਹੀਦਾ ਹੈ ਅਤੇ ਇਸਾਈ ਧਰਮ ਦੇ ਅਨੁਸਾਰ ਕੇਵਲ ਪਾਦਰੀ ਹੀ ਧਰਮ ਦਾ ਪ੍ਰਚਾਰ ਕਰ ਸਕਦੇ ਹਨ| ਧਰਮ ਦੇ ਨਾਂ ਤੇ ਵਹਿਮ ਭਰਨ ਦਾ ਪ੍ਰਚਾਰ ਕਰਨ ਵਾਲਿਆਂ ਦੀ ਉਹ ਸਖਤ ਨਿਖੇਧੀ ਕਰਦੇ ਹਨ