Site icon TheUnmute.com

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਬਲਪੁਰ ‘ਚ ਸਿੱਖ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ

Giani Harpreet Singh

ਚੰਡੀਗੜ੍ਹ 20 ਨਵੰਬਰ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਜਬਲਪੁਰ ਵਿੱਚ ਇੱਕ ਸਿੱਖ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਇੱਕ ਭਰੀ ਸਟੇਜ ਤੋਂ ਗੁਰਦੁਆਰ ਸਾਹਿਬਾਨਾਂ ਨੂੰ ਨਸੂਰ ਦੱਸਿਆ ਗਿਆ ਤਾਂ ਅਜਿਹੇ ਵਿਅਕਤੀ ਹੀ ਦੇਸ਼ ਦਾ ਮਾਹੌਲ ਖਰਾਬ ਕਰਦੇ ਹਨ ਤਾਂ ਹੀ ਸਿੱਖਾਂ ਉਤੇ ਹਮਲੇ ਹੋ ਰਹੇ ਹੈ। ਸਿਆਸੀ ਲੋਕਾਂ ਵੱਲੋਂ ਕੀਤੀ ਗਈ ਇਹ ਘਟਨਾ ਬਹੁਤ ਸ਼ਰਮਨਾਕ ਹੈ। ਇੰਝ ਲੱਗਦਾ ਹੈ ਕਿ ਜਿਵੇਂ ਦੇਸ਼ ਵਿੱਚ ਰਾਜ ਜਾਂ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ।

ਉਨ੍ਹਾਂ (Giani Harpreet Singh) ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਨੇੜੇ ਇੱਕ ਵਿਆਹ ਸਮਾਗਮ ਵਿੱਚ ਚੱਲੇ ਗੀਤ ਤੇ ਸ਼ਰਾਬ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਇਸ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਹ ਮਰਿਆਦਾ ਦੇ ਬਿਲਕੁਲ ਉਲਟ ਹੈ। ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਐੱਨ.ਆਰ.ਆਈ ਤੋਂ ਪੰਜ ਡਾਲਰ ਫੀਸ ਵਸੂਲਣ ਉਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਮੁਸਲਮਾਨਾਂ ਦਾ ਮੱਕਾ ਮਦੀਨਾ ਹੈ ਉਵੇਂ ਹੀ ਸਾਡਾ ਕਰਤਾਰਪੁਰ ਸਾਹਿਬ ਪ੍ਰਤੀ ਸ਼ਰਧਾ ਹੈ। ਜੇ ਮੱਕੇ ਮਦੀਨੇ ਉਤੇ ਕੋਈ ਉਹ ਟੈਕਸ ਵਸੂਲਦੇ ਹਨ ਤਾਂ ਉਨ੍ਹਾਂ ਨੂੰ ਕਿੱਦਾਂ ਦਾ ਮਹਿਸੂਸ ਹੋਵੇਗਾ ਇਵੇਂ ਦਾ ਹੀ ਸਾਨੂੰ ਮਹਿਸੂਸ ਹੋ ਰਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਐੱਨ.ਆਰ.ਆਈ ਲੋਕਾਂ ਤੋਂ ਦਰਸ਼ਨ ਕਰਵਾਉਣ ਸਬੰਧੀ ਪੰਜ ਡਾਲਰ ਲਏ ਜਾਂਦੇ ਹਨ। ਇਹ ਟੈਕਸ ਮੁਆਫ਼ ਕਰਨਾ ਚਾਹੀਦਾ ਹੈ ਉਵੇਂ ਵੀ ਐੱਨ.ਆਰ.ਆਈ ਗੋਲਕਾਂ ਵਿੱਚ ਹਜ਼ਾਰਾਂ ਡਾਲਰ ਭੇਂਟ ਕਰਕੇ ਜਾਂਦੇ ਹਨ ਜਾਂ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿਸੇ ਵਿਅਕਤੀ ਤੋਂ ਜਬਰੀ ਰਾਮ ਜਾਂ ਵਾਹਿਗੁਰੂ ਅਖਵਾਉਣਾ ਮੰਦਭਾਗਾ ਹੈ, ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਧੱਕੇ ਨਾਲ ਹੀ ਨਾਅਰੇ ਲਗਵਾਏ ਜਾਂਦੇ ਹਨ। ਜਬਰੀ ਗੁੰਡਾਗਰਦੀ ਕਰਕੇ ਨਾਅਰੇ ਕੁੱਟ ਕੇ ਨਾਅਰੇ ਲਗਵਾਏ ਜਾਂਦੇ ਹਨ ਇਹ ਸਭ ਨਹੀਂ ਹੋਣਾ ਚਾਹੀਦਾ। ਜਿਹੜਾ ਕਿਸੇ ਨੂੰ ਵੀ ਪਿਆਰ ਜਾਂ ਸ਼ਰਧਾ ਰੱਖਦਾ ਹੈ ਕਿਸੇ ਗੁਰੂ ਪੀਰ ਉਤੇ ਭਰੋਸਾ ਕਰਦਾ ਹੈ ਉਸ ਨੂੰ ਕਰਨ ਦੇਣਾ ਚਾਹੀਦਾ ਹੈ।

Exit mobile version