Site icon TheUnmute.com

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਥਾਪਨਾ ਦਿਵਸ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੋਸਟ ਸਾਂਝੀ ਕਰਦਿਆਂ ਜਤਾਈ ਚਿੰਤਾ

Sikh Student Federation

ਚੰਡੀਗੜ੍ਹ 13 ਸਤਬੰਰ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਸਿੱਖ ਸਟੂਡੈਂਟ ਫੈਡਰੇਸ਼ਨ Sikh Student Federation) ਦੇ ਸਥਾਪਨਾ ਦਿਵਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਚਿੰਤਾ ਪ੍ਰਗਟਾਈ ਹੈ |

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦਿਨ 13 ਸਤੰਬਰ 1944 ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ ਕੀਤੀ ਗਈ। ਕਾਡਰ ਅਧਾਰਿਤ ਇਸ ਜਥੇਬੰਦੀ ਨੇ ਪੰਥਕ ਸਫਾਂ ਅੰਦਰ ਬਾ-ਕਮਾਲ ਸੇਵਾਵਾਂ ਕਰ ਕੇ ਸਿੱਖ ਜਗਤ ਅੰਦਰ ਵੱਡੀ ਪਛਾਣ ਬਣਾਈ। ਟਰੇਨਿੰਗ ਕੈਂਪ ਲਾਉਣੇ ਤੇ ਪੰਥਕ ਜਜਬੇ ਵਾਲੇ ਤੇ ਵਧੀਆ ਬੁਲਾਰੇ ਪੈਦਾ ਕਰਨੇ ਇਸ ਦਾ ਦਸਤੂਰ ਸੀ।

ਉਨ੍ਹਾਂ ਕਿਹਾ ਸਿੱਖ ਸਿਆਸਤ ਵਿਚ ਸਿੱਖੀ ਸੋਚ ਵਾਲੇ ਵਧੀਆਂ ਲੀਡਰ ਭੇਜਣ ਲਈ ਇਹ ਜਥੇਬੰਦੀ ਕਾਰਜ ਕਰਦੀ ਸੀ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਅਗਵਾਈ ਵਿਚ ਪੰਥ ਵਲੋਂ 1984 ਦੇ ਸਰਕਾਰ ਵਿਰੁੱਧ ਲੜੇ ਘੋਲ ਵਿਚ ਵੱਡਾ ਯੋਗਦਾਨ ਪਾਉਣ ਸਦਕਾ ਇਹ ਸਰਕਾਰਾਂ ਦੀਆਂ ਅੱਖਾਂ ਵਿਚ ਵੱਡਾ ਕਣ ਸੀ, ਰੜਕਦਾ ਇਹ ਕਣ ਹੀ ਇਸ ਨੂੰ ਖ਼ਤਮ ਕਰਨ ਲਈ ਵੱਡਾ ਅਧਾਰ ਬਣਿਆ।

ਉਨ੍ਹਾਂ ਕਿਹਾ ਕਿ ਖ਼ੁਦਗਰਜ ਸਿਆਸਤਦਾਨ ਇਸ ਜਥੇਬੰਦੀ ਨੂੰ ਖੋਰਾ ਲਾਉਣ ਲਈ ਇਹਨਾਂ ਦੇ ਸੰਦ ਬਣੇ। ਇਸ ਜਥੇਬੰਦੀ ਵਿਚ ਪਾਟੋਧਾੜ ਕਰਵਾਉਣ ‘ਤੇ ਇਸ ਦੇ ਸਿਆਣੇ ਆਗੂਆਂ ਨੂੰ ਘਰਾਂ ਵਿਚ ਬੈਠਣ ਲਈ ਮਜ਼ਬੂਰ ਕਰਨ ਜਾਂ ਘਸਿਆਰੇ ਬਣਾਉਣ ਲਈ ਗੋਂਦਾਂ ਗੁੰਦੀਆਂ ਗਈਆਂ। ਕੈਂਪ ਲਾ ਕੇ ਸਿੱਖ ਨੌਜਵਾਨਾਂ ਨੂੰ ਪੰਥਕ ਪ੍ਰਪੰਰਾ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀ ਸ਼ਾਨਦਾਰ ਪ੍ਰਪੰਰਾ ਦਾ ਅੰਤ ਹੋ ਗਿਆ। ਅੱਜ ਇਸ ਦੇ ਸਥਾਪਨਾ ਦਿਵਸ (Sikh Student Federation) ‘ਤੇ ਅਕਾਲਪੁਰਖ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਇਸ ਵਿਚੋਂ ਮੁੜ ਕਰੂੰਬਲਾਂ ਪੈਦਾ ਕਰੇ। ਇਹ ਕਦੇ ਨਾ ਸੁੱਕਣ ਵਾਲਾ ਬੋਹੜ ਬਣੇ।

Exit mobile version