ਚੰਡੀਗੜ੍ਹ 03 ਜੂਨ 2022: ਸ੍ਰੀ ਅਕਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਅੱਜ ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਸੁਪਰ ਸਟੈਡਰਡ ਕੰਬਾਇਨ ਦੇ ਮਾਲਕ ਬੂਟਾ ਸਿੰਘ ਭਰੀ ਤੇ ਬਲਦੇਵ ਸਿੰਘ ਭਰੀ ਦੇ ਘਰ ਪਹੁੰਚੇ | ਇਸ ਦੌਰਾਨ ਕੇਂਦਰ ਸਰਕਾਰ ਵਲੋਂ ਜ਼ੈੱਡ ਸਕਿਓਰਟੀ ਦੇਣ ਦੇ ਫ਼ੈਸਲੇ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਧਿਕਾਰਤ ਤੌਰ ‘ਤੇ ਪੱਤਰ ਮਿਲਣ ਉਪਰੰਤ ਹੀ ਵਿਚਾਰ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ | ਦੱਸਿਆ ਜਾ ਰਿਹਾ ਹੈ ਕਿ ਕੇਂਦਰ ਨੇ ਆਪਣੇ ਪੱਧਰ ‘ਤੇ ਇਹ ਸੁਰੱਖਿਆ ਦਿੱਤੀ ਗਈ ਹੈ | ਕੇਂਦਰ ਸਰਕਾਰ ਤੋਂ ਵੀ ਉਨ੍ਹਾਂ ਨੇ ਇਸ ਸਕਿਉਰਿਟੀ ਦੀ ਮੰਗ ਨਹੀਂ ਕੀਤੀ ਸੀ। ਜਥੇਦਾਰ ਨੇ ਐਸਜੀਪੀਸੀ ਵੱਲੋਂ ਪ੍ਰਦਾਨ ਕੀਤੀ ਸਕਿਉਰਿਟੀ ਨਾਲ ਸੰਤੁਸ਼ਟ ਸਨ।