ਚੰਡੀਗੜ੍ਹ, 31 ਦਸੰਬਰ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਅੰਮ੍ਰਿਤਸਰ ‘ਚ ਹੋਈ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੇਰੇ ਖਿਲਾਫ ਜਾਂਚ ਲਈ ਅਣਅਧਿਕਾਰਤ ਕਮੇਟੀ ਬਣਾਈ ਗਈ ਸੀ, ਜਿਸ ਨੇ ਖੁਦ ਅਰਜ਼ੀ ਲੈ ਕੇ ਜਾਂਚ ਕਮੇਟੀ ਬਣਾਈ ਸੀ। ਅੱਜ ਉਸ ਜਾਂਚ ਦਾ ਸਮਾਂ ਇੱਕ ਮਹੀਨੇ ਲਈ ਵਧਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕਮੇਟੀ ਦਾ ਸਮਾਂ ਇੱਕ ਮਹੀਨਾ ਨਹੀਂ ਵਧਾਇਆ, ਸਗੋਂ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਜਿਵੇਂ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਵੀ ਅਜਿਹਾ ਹੀ ਕਰਾਂਗੇ, ਨਾ ਅਸੀਂ ਜੀਉਂਦਿਆਂ ਅਤੇ ਨਾ ਮਰਿਆ ‘ਚ ਛੱਡਾਂਗੇ | ਪਰ ਮੈਂ ਇੱਕ ਗੱਲ ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਅਡੋਲ ਰਹਾਂਗਾ |
ਮੇਰੇ ‘ਤੇ ਲਗਾਏ ਗਏ ਦੋਸ਼ਾਂ ਦੇ ਤਹਿਤ ਮੇਰੀਆਂ ਸੇਵਾਵਾਂ ਨੂੰ ਖਤਮ ਕਰਨੀਆਂ ਹਨ ਤਾਂ ਮੈਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ, ਜੋ ਕਰਨਾ ਹੈ ਕਰ ਲਵੋ । ਮੈਂ 2 ਦਸੰਬਰ ਨੂੰ ਪੰਥ ਸਾਹਿਬਾਨ ਦੇ ਫੈਸਲਿਆਂ ‘ਚ ਹਿੱਸਾ ਲਿਆ ਸੀ, ਮੈਂ ਉਦੋਂ ਵੀ ਆਪਣੇ ਸਿਧਾਂਤਾਂ ‘ਤੇ ਦ੍ਰਿੜ ਸੀ, ਹੁਣ ਵੀ ਹਾਂ ਅਤੇ ਭਵਿੱਖ ‘ਚ ਵੀ ਕਾਇਮ ਰਹਾਂਗਾ। ਮੈਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਅਤੇ ਚਿੰਤਾ ‘ਚ ਨਹੀਂ ਰਹਾਂਗਾ।
Read More: Punjab News: ਚੰਦ ਕਟਾਰੂਚੱਕ ਨੇ ਪਨਾਜਬ ਜੰਗਲਾਤ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਵੇਰਵੇ ਕੀਤੇ ਸਾਂਝੇ