July 7, 2024 10:53 pm
ਜਥੇਦਾਰ ਅਕਾਲ ਤਖਤ ਨੇ ਐਨ ਆਰ ਆਈ ਧਾਲੀਵਾਲ ਨੁੰ ਦਿੱਲੀ ਦਾਖਲਾ ਨਾ ਦੇਣ ਦੀ ਕੀਤੀ ਨਿਖੇਧੀ

ਜਥੇਦਾਰ ਅਕਾਲ ਤਖਤ ਨੇ ਐਨ ਆਰ ਆਈ ਧਾਲੀਵਾਲ ਨੁੰ ਦਿੱਲੀ ਦਾਖਲਾ ਨਾ ਦੇਣ ਦੀ ਕੀਤੀ ਨਿਖੇਧੀ

ਚੰਡੀਗੜ੍ਹ, 26 ਅਕਤੂਬਰ, 2021: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮਰੀਕਾ ਦੇ ਧਨਾਢ ਵਪਾਰੀ ਤੇ ਐਨ ਆਰ ਆਈ ਦਰਸ਼ਨ ਸਿੰਘ ਧਾਲੀਵਾਲ ਨੁੰ ਕਿਸਾਨ ਮੋਰਚੇ ਦੀ ਮਦਦ ਕਰਨ ’ਤੇ ਦਿੱਲੀ ਵਿਚ ਦਾਖਲਾ ਦੇਣ ਤੋਂ ਰੋਕਣ ਅਤੇ ਵਾਪਸ ਅਮਰੀਕਾ ਭੇਜਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਰਵੱਈਆ ਬਦਲਾਖੋਰੀ ਵਾਲਾ ਹੈ। ਉਹਨਾਂ ਕਿਹਾਕਿ ਕਿਸਾਨਾਂ ਦੀ ਮਦਦ ਕਰਨਾ ਕੋਈ ਗੁਨਾਹ ਨਹੀਂ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਅਤੇ ਉੱਘੇ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਲੰਘੀ ਰਾਤ ਦਿੱਲੀ ਏਅਰਪੋਰਟ ਤੋਂ ਕਿਸਾਨੀ ਸੰਘਰਸ਼ ਦੀ ਮਦਦ ਕਰਨ ਕਾਰਨ ਅਮਰੀਕਾ ਨੂੰ ਵਾਪਸ ਭੇਜ ਦਿੱਤਾ ਗਿਆ ਸੀ , ਜਿਸ ਕਾਰਨ ਪੂਰੇ ਪੰਜਾਬ ਵਿੱਚ ਅਤੇ ਕਿਸਾਨਾਂ ਵਿੱਚ ਰੋਸ਼ ਦੀ ਲਹਿਰ ਦੌੜ ਪਈ ਹੈ। ਯਾਦ ਰਹੇ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲਿਆ ਹੈ, ਉਦੋਂ ਤੋਂ ਹੀ ਸੂਬੇ ਦਾ ਕਰਤਾਰ ਸਿੰਘ ਧਾਲੀਵਾਲ ਟਰੱਸਟ ਨੇ ਦਿੱਲੀ ਵਿਖੇ ਬਕਾਇਦਾ ਤੌਰ ‘ਤੇ ਕਿਸਾਨਾਂ ਲਈ ਲੰਗਰ ਅਤੇ ਰਹਿਣ ਬਸੇਰਿਆਂ ਦੇ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ, ਜਿਹੜੇ ਕਿ ਮੋਦੀ ਸਰਕਾਰ ਦੀਆਂ ਅੱਖਾਂ ਵਿੱਚ ਚੁਭ ਰਹੇ ਸੀ। ਡੱਬੀ 1972 ਵਿੱਚ ਯੂ.ਐਸ.ਏ ਗਏ ਦਰਸ਼ਨ ਰੱਖੜਾ ਨੇ ਪੰਜਾਬੀਆਂ ਦਾ ਕੀਤਾ ਹੈ ਵੱਡੇ ਵਪਾਰ ਰਾਹੀਂ ਝੰਡਾ ਬੁਲੰਦ ਦਰਸ਼ਨ ਸਿੰਘ ਰੱਖੜਾ 1972 ਵਿੱਚ ਯੂ.ਐਸ.ਏ ਗਏ ਅਤੇ ਉਨ੍ਹਾਂ ਨੇ ਪਿਛਲੇ ਲਗਭਗ 50 ਸਾਲਾਂ ਵਿੱਚ ਇੱਕ ਵੱਡਾ ਵਪਾਰ ਸਥਾਪਿਤ ਕਰਕੇ ਵਿਦੇਸ਼ਾਂ ਵਿੱਚ ਪੰਜਾਬੀਆਂ ਦਾ ਝੰਡਾ ਬੁਲੰਦ ਕੀਤਾ।

ਅਮਰੀਕਾ ਦੇ ਸਿਟੀਜਨ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਆਪਣੀ ਮਿੱਟੀ ਨਾਲ ਬਹੁਤ ਪਿਅਰ ਹੈ, ਜਿਸ ਕਾਰਨ ਉਹ ਹਰ ਸਾਲ ਤਿੰਨ ਜਾਂ ਚਾਰ ਵਾਰ ਆਪਣੇ ਘਰ ਪਟਿਆਲਾ ਜਿਲੇ ਦੇ ਪਿੰਡ ਰੱਖੜਾ ਵਿਖੇ ਆਉਂਦੇ ਹਨ ਤੇ ਲੰਬਾ ਸਮਾਂ ਲੋਕਾਂ ਦੀ ਸੇਵਾ ਕਰਕੇ ਜਾਂਦੇ ਹਨ। ਪਿਛਲੇ ਸਮੇਂ ਵੀ ਉਨ੍ਹਾਂ ਆਪ ਆਕੇ ਦਿੱਲੀ ਵਿਖੇ ਕਿਸਾਨਾਂ ਦੀ ਹਿਮਾਇਤ ‘ਤੇ ਰਹਿਣ ਬਸੇਰਿਆਂ ਤੇ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਸੀ, ਜੋਕਿ ਅੱਜ ਤੱਕ ਜਾਰੀ ਹੈ।
ਦਰਸ਼ਨ ਸਿੰਘ ਧਾਲੀਵਾਲ ਰੱਖੜਾ ਆਪਣੀ ਪਤਨੀ ਨਾਲ ਆਪਣੀ ਸਗੀ ਭਤੀਜੀ ਚਰਨਜੀਤ ਸਿੰਘ ਰੱਖੜਾ ਦੀ ਪੁੱਤਰੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆ ਰਹੇ ਸਨ। ਇਸਤੋਂ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਕਾਫੀ ਪਰੇਸ਼ਾਨ ਤੇ ਤੰਗ ਕੀਤਾ ਗਿਆ ਪਰ ਦੋ ਤਿੰਨ ਘੰਟਿਆਂ ਦੀ ਖੱਜਲ ਖੁਆਰੀ ਤੋਂਬਾਅਦ ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਜਾਣ ਦੀ ਇਜਾਜਤ ਦੇ ਦਿੱਤੀ ਜਾਂਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ, ਜਿਸ ਕਾਰਨ ਮੋਦੀ ਸਰਕਾਰ ਖਿਲਾਫ ਰੋਸ਼ ਦੀ ਲਹਿਰ ਉਠ ਖੜੀ ਹੋਈ ਹੈ। ਡੱਬੀ ਸਾਬਕਾ ਮੰਤਰੀ ਰੱਖੜਾ ਨੇ ਰੋਸ਼ ਵਜੋਂ ਮੋਦੀ ਸਰਕਾਰ ਨੂੰ ਲਿਖਿਆ ਪੱਤਰ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਦੇ ਸਗੇ ਭਰਾ ਸੁਰਜੀਤ ਸਿੰਘ ਰੱਖੜਾ ਨੇ ਇਸ ਰੋਸ਼ ਵਜੋਂ ਮੋਦੀ ਸਰਕਾਰ ਨੂੰ ਅਤੇ ਵਿਦੇਸ਼ ਮੰਤਰਾਲੇ ਨੂੰ ਇੱਕਰੋਸ਼ ਪੱਤਰ ਲਿਖਕੇ ਆਪਣਾ ਵੱਡਾ ਰੋਸ਼ ਜਤਾਇਆ ਹੈ।

ਉਨ੍ਹਾਂ ਆਖਿਆ ਕਿ ਕਿਹੜੇ ਦੇਸ਼ ਦੇ ਸੰਵਿਧਾਨ ਵਿੱਚ ਹੈ ਕਿ ਇੱਕ ਸ਼ਰੀਫ ਤੇ ਲੋਕਾਂ ਦੀ ਸੇਵਾ ਕਰਨ ਵਾਲੀ ਸ਼ਖਸ਼ੀਅਤ ਨੂੰ ਦਿੱਲੀ ਏਅਰਪੋਰਟ ‘ਤੇ 6 ਘੰਟੇ ਖਰਾਬ ਤੇ ਖੱਜਲ ਖੁਆਰਕ ਰਨ ਤੋਂ ਬਾਅਦ ਵਾਪਸ ਅਮਰੀਕਾ ਭੇਜ ਦਿੱਤਾ ਜਾਵ। ਉਨ੍ਹਾਂ ਆਖਿਆ ਕਿ ਉਹ ਆਪ ਵੀ ਆਪਣੇ ਭਰਾ ਨੂੰ ਲੈਣ ਲਈ ਦਿੱਲੀ ਪੁੱਜੇ ਹੋਏ ਸਨ ਤੇ ਉਨ੍ਹਾਂ ਇਸ ਮੁੱਦੇ ਨੂੱ ਲੈ ਕੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ, ਡੀਜੀਪੀ ਤੇ ਵਿਦੇਸ਼ ਮੰਤਰਾਲੇ ਨਾਲ ਵੀ ਰਾਬਤਾ ਕਾਇਮ ਕੀਤਾ ਪਰ ਮੋਦੀ ਸਰਕਾਰ ਦੀ ਸ਼ਹਿ ‘ਤੇ ਪੰਜਾਬ ਦੀ ਸੁਣਵਾਈ ਨਹੀਂ ਹੋਈ ਅਤੇ ਧਾਲੀਵਾਲ ਸਾਹਿਬ ਨੂੰ ਵਾਪਸ ਭੇਜ ਦਿੱਤਾ ਗਿਆ।