Site icon TheUnmute.com

ਜਸਪ੍ਰੀਤ ਬੁਮਰਾਹ ਤੇ ਸਮ੍ਰਿਤੀ ਮੰਧਾਨਾ ਨੇ ਜੂਨ ਮਹੀਨੇ ਲਈ ICC ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਿਆ

Jasprit Bumrah

ਚੰਡੀਗੜ, 09 ਜੁਲਾਈ 2024: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਅਤੇ ਭਾਰਤੀ ਕ੍ਰਿਕਟ ਟੀਮਾਂ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਨੇ ਜੂਨ ਮਹੀਨੇ ਲਈ ਆਈਸੀਸੀ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਿਆ ਹੈ | ਜਸਪ੍ਰੀਤ ਬੁਮਰਾਹ ਨੇ ਇਸ ਮਾਮਲੇ ‘ਚ ਕਪਤਾਨ ਰੋਹਿਤ ਸ਼ਰਮਾ ਅਤੇ ਅਤੇ ਅਫਗਾਨਿਸਤਾਨ ਦੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਪਿੱਛੇ ਛੱਡ ਦਿੱਤਾ ਹੈ |

ਜਸਪ੍ਰੀਤ ਬੁਮਰਾਹ (Jasprit Bumrah) ਨੇ ਟੀ-20 ਵਿਸ਼ਵ ਕੱਪ ‘ਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 15 ਵਿਕਟਾਂ ਲਈਆਂ | ਇਸ ਪ੍ਰਦਰਸ਼ਨ ਦੇ ਚੱਲਦੇ ਜਸਪ੍ਰੀਤ ਬੁਮਰਾਹ ਨੂੰ ਟੀ20 ਵਿਸ਼ਵ ਕੱਪ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ | ਇਸਦੇ ਨਾਲ ਹੀ ਭਾਰਤੀ ਬੀਬੀਆਂ ਦੇ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਪਿਛਲੇ ਮਹੀਨੇ ਦੱਖਣੀ ਅਫਰੀਕਾ ਖ਼ਿਲਾਫ ਹੋਈ ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਿੰਨ ਮੈਚਾਂ ‘ਚ ਦੋ ਸੈਂਕੜੇ ਜੜ ਦਿੱਤੇ | ਇਸਦੇ ਨਾਲ ਹੀ ਇੱਕ ਅਰਧ ਸੈਂਕੜਾ ਵੀ ਲਗਾਇਆ | ਮੰਧਾਨਾ ਨੇ 100 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 343 ਦੌੜਾਂ ਬਣਾਈਆਂ ਸਨ।

Exit mobile version