Site icon TheUnmute.com

ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਧਾਲੀਵਾਲ ਬਣੇ ਜੱਜ, ਮਾਪਿਆਂ ਤੇ ਜ਼ਿਲ੍ਹੇ ਦਾ ਵਧਾਇਆ ਮਾਣ

Jaspreet Singh Dhaliwal

ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ 2023: ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ ਸੱਤ ਦੇ ਨੇੜੇ ਰਹਿਣ ਵਾਲੇ ਨਗਰ ਕੌਂਸਲ ‘ਚ ਜੂਨੀਅਰ ਅਸਿਸਟੈਂਟ ਵਜੋਂ ਕੰਮ ਕਰ ਰਹੇ ਗੁਰਦੀਪ ਸਿੰਘ ਦੇ ਪੁੱਤ ਜਸਪ੍ਰੀਤ ਸਿੰਘ ਧਾਲੀਵਾਲ (Jaspreet Singh Dhaliwal) ਨੇ ਜੱਜ ਬਣ ਕੇ ਆਪਣੇ ਮਾਪਿਆਂ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਰੋਸ਼ਨ ਕੀਤਾ ਹੈ। ਉਨਾਂ ਸਿਵਲ ਜੱਜ ਦੀ ਪ੍ਰੀਖੀਆ ਪਾਸ ਕਰ ਲਈ ਹੈ ਤੇ ਪੰਜਾਬ ਚੋਂ 10ਵਾਂ ਰੈਂਕ ਹਾਲਸ ਕੀਤਾ ਹੈ |

ਜਸਪ੍ਰੀਤ ਦੀ ਇਸ ਉਪਲਬਧੀ ‘ਤੇ ਜਿੱਥੇ ਪਿਤਾ ਗੁਰਦੀਪ ਸਿੰਘ ਤੇ ਮਾਤਾ ਪਰਮਜੀਤ ਕੌਰ ਸਮੇਤ ਸਾਰੇ ਰਿਸ਼ਤੇਦਾਰ ਤੇ ਦੋਸਤ ਵੀ ਮਾਣ ਮਹਿਸੂਸ ਕਰ ਰਹੇ ਹਨ | ਉੱਥੇ ਹੀ ਸ੍ਰੀ ਮੁਕਤਸਰ ਸ਼ਹਿਰ ਲਈ ਵੀ ਇਹ ਮਾਣ ਵਾਲੀ ਗੱਲ ਹੈ। ਇਸ ਮੌਕੇ ਗ੍ਰਹਿ ਵਿਖੇ ਮੁਬਾਰਕਾਂ ਦੇਣ ਕਰਨ ਵਾਸਤੇ ਰਿਸ਼ਤੇਦਾਰਾਂ ਤੇ ਹੋਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਜਿੱਥੇ ਅੱਜ ਕੱਲ੍ਹ ਕੰਪਟੀਸ਼ਨ ਦੇ ਦੌਰ ‘ਚ ਨੌਜਵਾਨਾਂ ‘ਚ ਇੱਕ-ਦੂਜੇ ਤੋਂ ਅੱਗੇ ਵਧਣ ਦੀ ਹੋੜ ਲੱਗੀ ਰਹਿੰਦੀ ਹੈ, ਉੱਥੇ ਹੀ ਸ੍ਰੀ ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਤੇ ਉਸਦੇ ਨਾਲ ਹੀ ਉਸਦੇ ਇੱਕ ਹੋਰ ਤਰਨ ਤਾਰਨ ਸ਼ਹਿਰ ਦੇ ਸਾਥੀ ਨਵਬੀਰ ਸਿੰਘ ਨੇ ਇੱਕਠੀਆਂ ਪੜ੍ਹਾਈ ਕਰਦਿਆਂ ਦੋਵਾਂ ਨੇ ਪ੍ਰੀਖੀਆ ਪਾਸ ਕੀਤੀ ਤੇ ਦੋਵੇਂ ਇੱਕਠਿਆਂ ਜੱਜ ਬਣਕੇ ਦੋਸਤੀ ਦੀ ਮਿਸਾਲ ਵੀ ਪੇਸ਼ ਕੀਤੀ ਹੈ।

ਇਸ ਮੌਕੇ ਜਸਪ੍ਰੀਤ ਸ਼ਿੰਘ ਧਾਲੀਵਾਲ (Jaspreet Singh Dhaliwal) ਦੇ ਦੋਸਤ ਅਮ੍ਰਿਤਪਾਲ ਸਿੰਘ ਬੱਬੂ, ਜਸਦੀਪ ਸਿੰਘ, ਮੰਗਲਜੀਤ ਸਿੰਘ, ਵਤਨ ਬਰਾਡ਼, ਕੇਵੀ ਭੁੱਲਰ ਆਦਿ ਨੇ ਵੀ ਉਸਦੀ ਇਸ ਉਪਲਬਧੀ ਤੇ ਖੁਸ਼ੀ ਜਾਹਰ ਕਰਦਿਆਂ ਵਧਾਈ ਦਿੱਤੀ ਤੇ ਜਸਪ੍ਰੀਤ ਦਾ ਮੂੰਹ ਮਿੱਠਾ ਕਰਵਾਇਆ। ਉਨਾਂ ਕਿਹਾ ਕਿ ਜਸਪ੍ਰੀਤ ‘ਚ ਕਦੇ ਵੀ ਦੋਸਤਾਂ ਪ੍ਰਤੀ ਕੰਪਟੀਸ਼ਨ ਦੀ ਭਾਵਨਾ ਨਹੀਂ ਰਹੀ। ਹਮੇਸ਼ਾ ਹੀ ਉਹ ਸਾਰੇ ਦੋਸਤਾਂ ਨਾਲ ਰਲ-ਮਿਲ ਕੇ ਹੀ ਪੜ੍ਹਾਈ ਕਰਦੇ ਸਨ। ਉਨਾਂ ਨੂੰ ਜਸਪ੍ਰੀਤ ਦੀ ਦੋਸਤੀ ‘ਤੇ ਮਾਣ ਹੈ।

Exit mobile version