July 2, 2024 11:05 pm
beijing olympics 2022

Japan:ਬੀਜਿੰਗ ‘ਚ ਸਰਦ ਰੁੱਤ ਓਲੰਪਿਕ ਖੇਡਾਂ ‘ਚ ਜਪਾਨ ਨਹੀਂ ਭੇਜੇਗਾ ਆਪਣਾ ਸਰਕਾਰੀ ਦਲ

ਚੰਡੀਗੜ੍ਹ 24 ਦਸੰਬਰ 2021: (Beijing) ਬੀਜਿੰਗ ਵਿਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ (Winter Olympics) ਖੇਡਾਂ ਨੂੰ ਲੈ ਕੇ ਜਪਾਨ ਨੇ ਫੈਸਲਾ ਕੀਤਾ ਹੈ ਕਿ ਉਹ ਬੀਜਿੰਗ ‘ਚ ਸਰਦ ਰੁੱਤ ਓਲੰਪਿਕ ਖੇਡਾਂ ਵਿਚ ਜਪਾਨ (Japan) ਆਪਣੇ ਮੰਤਰੀਆਂ ਦਾ ਦਲ ਨਹੀਂ ਭੇਜੇਗਾ | ਪਰ ਤਿੰਨ ਓਲੰਪਿਕ ਅਧਿਕਾਰੀ ਇਸ ਵਿਚ ਹਿੱਸਾ ਲੈਣਗੇ। ਚੀਨ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਰਿਕਾਰਡ ਨੂੰ ਦੇਖਦੇ ਹੋਏ ਅਮਰੀਕਾ ਦੀ ਅਗਵਾਈ ਵਿਚ ਖੇਡਾਂ ਦੇ ਬਾਈਕਾਟ ਦੀ ਮੰਗ ਨੂੰ ਮਿਲੀ-ਜੁਲੀ ਪ੍ਰਤੀਕਿਰਿਆਵਾਂ ਮਿਲੀਆਂ ਹਨ।

ਜਾਪਾਨ (Japan) ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਤਸੁਨੋ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਸਾਡਾ ਕੋਈ ਸਰਕਾਰੀ ਵਫ਼ਦ ਭੇਜਣ ਦਾ ਕੋਈ ਇਰਾਦਾ ਨਹੀਂ ਹੈ।