ਚੰਡੀਗੜ੍ਹ 13 ਸਤੰਬਰ 2022: ਭਾਰਤੀ ਜਲ ਸੈਨਾ ਦੁਆਰਾ ਕਰਵਾਏ ਜਾਪਾਨ-ਭਾਰਤ (Japan-India) ਸਮੁੰਦਰੀ ਅਭਿਆਸ (JIMEX 22) ਦਾ 6ਵਾਂ ਸੰਸਕਰਨ 11 ਸਤੰਬਰ ਤੋਂ ਬੰਗਾਲ ਦੀ ਖਾੜੀ ਵਿੱਚ ਸ਼ੁਰੂ ਹੋ ਚੁੱਕਾ ਹੈ | ਇਸ ਅਭਿਆਸ ਤਹਿਤ ਪਿਛਲੇ ਦੋ ਦਿਨਾਂ ਤੋਂ ਭਾਰਤੀ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਬੰਗਾਲ ਦੀ ਖਾੜੀ ਵਿੱਚ ਫੌਜੀ ਅਭਿਆਸ ਕਰ ਰਹੀਆਂ ਹਨ। ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।
ਇਸ ਅਭਿਆਸ ਵਿੱਚ, ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ (ਜੇਐਮਐਸਡੀਐਫ) ਦੇ ਕਰਮਚਾਰੀਆਂ ਦੇ ਨਾਲ-ਨਾਲ ਜਾਪਾਨੀ ਜਲ ਸੈਨਾ ਦੇ ਇੱਕ ਹੈਲੀਕਾਪਟਰ ਕੈਰੀਅਰ ਇਜ਼ੂਮੋ ਅਤੇ ਇੱਕ ਗਾਈਡਡ ਮਿਜ਼ਾਈਲ ਵਿਨਾਸ਼ਕ ਤਾਕਾਨਾਮੀ ਨੇ ਅਭਿਆਸ ਵਿੱਚ ਹਿੱਸਾ ਲਿਆ।
ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੁਆਰਾ ਕਰਵਾਇਆ ਜਾ ਰਿਹਾ ਸਮੁੰਦਰੀ ਅਭਿਆਸ JIMEX 22 ਦੋ ਪੜਾਵਾਂ ਵਿੱਚ ਹੁੰਦਾ ਹੈ। ਇਸ ਅਭਿਆਸ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦਰਮਿਆਨ ਆਪਸੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ।