July 7, 2024 4:27 pm
Shinzo Abe

Japan: ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੋਈ ਮੌਤ

ਚੰਡੀਗੜ੍ਹ 08 ਜੁਲਾਈ 2022: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (Shinzo Abe) ਦਾ ਦੇਹਾਂਤ ਹੋ ਗਿਆ ਹੈ | ਆਬੇ ‘ਤੇ ਅੱਜ ਸਵੇਰੇ ਹੀ ਜਾਨਲੇਵਾ ਹਮਲਾ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਸ਼ਿੰਜੋ ਆਬੇ ਨਾਰਾ ਸ਼ਹਿਰ ਵਿੱਚ ਭਾਸ਼ਣ ਦੇ ਰਹੇ ਸਨ। ਹਮਲਾਵਰ ਨੇ ਉਸ ‘ਤੇ ਪਿੱਛਿਓਂ ਦੋ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਸ਼ਿੰਜੋ ਆਬੇ ਜ਼ਮੀਨ ‘ਤੇ ਡਿੱਗ ਗਿਆ ਅਤੇ ਉਸ ਦੇ ਸਰੀਰ ‘ਚੋਂ ਖੂਨ ਨਿਕਲਦਾ ਦੇਖਿਆ ਗਿਆ। ਜਾਪਾਨੀ ਮੀਡੀਆ ਦੇ ਹਵਾਲੇ ਨਾਲ ਖਬਰਾਂ ਮੁਤਾਬਕ ਸ਼ਿੰਜੋ ਆਬੇ ‘ਤੇ ਹਮਲੇ ਦੇ ਦੋਸ਼ੀ ਨੇ ਅਪਰਾਧ ਕਬੂਲ ਕਰ ਲਿਆ ਹੈ। ਹਮਲਾਵਰ ਦੀ ਪਹਿਚਾਣ 41 ਸਾਲਾ ਹਮਲਾਵਰ ਯਾਮਾਗਾਮੀ ਤੇਤਸੁਆ ਜਾਪਾਨੀ ਦੀ ਸਮੁੰਦਰੀ ਸੈਨਾ ਦਾ ਸਾਬਕਾ ਸੈਨਿਕ ਹੈ |