Site icon TheUnmute.com

Jantar Mantar: ਜੰਤਰ-ਮੰਤਰ ਵਿਖੇ ਇੰਡੀਆ ਗਠਜੋੜ ਦੀ ਵੱਡੀ ਰੈਲੀ, CM ਕੇਜਰੀਵਾਲ ਦੀ ਗ੍ਰਿਫਤਾਰੀ ਦਾ ਕੀਤਾ ਵਿਰੋਧ

India Alliance

ਚੰਡੀਗੜ੍ਹ, 30 ਜੁਲਾਈ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੀ ਵਿਗੜਦੀ ਸਿਹਤ ਨੂੰ ਲੈ ਕੇ ਜੰਤਰ-ਮੰਤਰ (Jantar Mantar) ਵਿਖੇ ਇੰਡੀਆ ਗਠਜੋੜ (India Alliance) ਦੀ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ | ਇਸ ਰੈਲੀ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸੰਦੀਪ ਪਾਠਕ ਸਮੇਤ ਕਈ ਵੱਡੇ ਆਗੂ ਸ਼ਾਮਲ ਹੋਏ ਹਨ | ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ‘ਚ ਬੰਦ ਕਰਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ |

ਇਸ ਰੈਲੀ ‘ਚ ਸਮਾਜਵਾਦੀ ਪਾਰਟੀ ਦੇ ਆਗੂ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਇੱਕ ਸਾਲ ਤੱਕ ਹੀ ਚੱਲੇਗੀ। ਸਮਾਜਵਾਦੀ ਪਾਰਟੀ ਪੂਰੀ ਤਰ੍ਹਾਂ ‘ਆਪ’ ਆਦਮੀ ਪਾਰਟੀ ਦੇ ਨਾਲ ਹੈ। ਸ਼ਿਵ ਸੈਨਾ ਊਧਵ ਧੜੇ ਦੇ ਆਗੂ ਸੰਜੇ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਊਧਵ ਧੜੇ ਦਾ ਡੀਐਨਏ ਅਤੇ ਇੰਡੀਆ ਗੱਠਜੋੜ ਦਾ ਡੀਐਨਏ ਇੱਕੋ ਜਿਹਾ ਹੈ।

Exit mobile version