Site icon TheUnmute.com

UP: ਜਨਤਾ ਦਲ (ਸੰਯੁਕਤ) ਦੇ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਮਹਿੰਦਰ ਪ੍ਰਸਾਦ ਦਾ ਹੋਇਆ ਦੇਹਾਂਤ

Mohindera died

ਚੰਡੀਗੜ੍ਹ 27 ਦਸੰਬਰ 2021: ਜਨਤਾ ਦਲ (ਸੰਯੁਕਤ )(Janata Dal United)) ਦੇ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਮਹਿੰਦਰ ਪ੍ਰਸਾਦ ਉਰਫ ਰਾਜਾ ਮਹਿੰਦਰਾ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਮਹਿੰਦਰ ਪ੍ਰਸਾਦ (Mohinder Prasad) ਬਿਹਾਰ ਤੋਂ ਸੱਤ ਵਾਰ ਰਾਜ ਸਭਾ ਲਈ ਚੁਣੇ ਗਏ ਸਨ ਅਤੇ ਇੱਕ ਵਾਰ ਲੋਕ ਸਭਾ ਲਈ ਵੀ ਚੁਣੇ ਗਏ ਸਨ। ਅਰਿਸਟੋ ਫਾਰਮਾਸਿਊਟੀਕਲਸ ਦੀ ਸਥਾਪਨਾ ਮਹਿੰਦਰ ਪ੍ਰਸਾਦ (Mohinder Prasad) ਦੁਆਰਾ ਕੀਤੀ ਗਈ ਸੀ, ਜੋ ਕਿ ਉਦਯੋਗ ਦਾ ਇੱਕ ਮਸ਼ਹੂਰ ਚਿਹਰਾ ਹੈ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ(CM Nitish Kumar) ਨੇ 81 ਸਾਲਾ ਮਹਿੰਦਰ ਪ੍ਰਸਾਦ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਉਹ ਇੱਕ ਨਿਪੁੰਨ ਸਿਆਸਤਦਾਨ ਅਤੇ ਉੱਘੇ ਉਦਯੋਗਪਤੀ ਸਨ। ਉਹ ਸਾਦਾ ਸੁਭਾਅ ਵਾਲਾ ਬਹੁਤ ਹੀ ਮਿਲਣਸਾਰ ਇਨਸਾਨ ਸੀ। ਉਨ੍ਹਾਂ ਦੇ ਦੇਹਾਂਤ ਨਾਲ ਰਾਜਨੀਤਿਕ, ਸਮਾਜਿਕ ਅਤੇ ਉਦਯੋਗਿਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਮੁੱਖ ਮੰਤਰੀ ਨਿਤੀਸ਼ ਕੁਮਾਰ (CM Nitish Kumar) ਨੇ ਮਰਹੂਮ ਮਹਿੰਦਰ ਪ੍ਰਸਾਦ ਦੇ ਭਰਾ ਉਮੇਸ਼ ਸ਼ਰਮਾ ਉਰਫ਼ ਭੋਲਾ ਬਾਬੂ ਅਤੇ ਪੁੱਤਰ ਰਾਜੀਵ ਸ਼ਰਮਾ ਨੂੰ ਫ਼ੋਨ ‘ਤੇ ਦਿਲਾਸਾ ਦਿੱਤਾ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਮਹੱਤਵਪੂਰਨ ਗੱਲ ਇਹ ਹੈ ਕਿ ਮਹਿੰਦਰ ਸਾਦ ਪਹਿਲੀ ਵਾਰ 1980 ‘ਚ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਲਈ ਚੁਣੇ ਗਏ ਸਨ। ਲੰਬੇ ਸਮੇਂ ਤੱਕ ਕਾਂਗਰਸ ਵਿੱਚ ਰਹੇ ਪ੍ਰਸਾਦ ਬਾਅਦ ਵਿੱਚ ਆਪਣੇ ਸਮਰਥਕਾਂ ਸਮੇਤ ਜੇਡੀਯੂ ਵਿੱਚ ਸ਼ਾਮਲ ਹੋ ਗਏ।

Exit mobile version