Site icon TheUnmute.com

Jammu & Kashmir: ਉਪ ਰਾਜਪਾਲ ਨੇ ਅੱਤਵਾਦੀ ਫੰਡਿੰਗ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਸਰਕਾਰੀ ਨੌਕਰੀ ਤੋਂ ਕੀਤਾ ਬਰਖ਼ਾਸਤ

Lieutenant Governor Manoj Sinha

ਚੰਡੀਗੜ੍ਹ 13 ਅਗਸਤ 2022: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ (Lieutenant Governor Manoj Sinha) ਨੇ ਅੱਤਵਾਦ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅੱਤਵਾਦੀ ਫੰਡਿੰਗ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਬਿੱਟਾ ਕਰਾਟੇ ਦੀ ਪਤਨੀ ਅਸਬਾਹ-ਉਲ-ਅਰਜ਼ਮੰਦ ਖਾਨ ਸਣੇ ਚਾਰ ਜਣਿਆਂ ਨੂੰ ਸਰਕਾਰੀ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਸਾਰਿਆਂ ‘ਤੇ ਅੱਤਵਾਦੀਆਂ ਨਾਲ ਸਬੰਧ ਹੋਣ ਦਾ ਦੋਸ਼ ਹੈ।

ਇਸਦੇ ਨਾਲ ਹੀ ਬਿੱਟਾ ਦੀ ਪਤਨੀ ਤੋਂ ਇਲਾਵਾ, ਬਰਖ਼ਾਸਤ ਕੀਤੇ ਗਏ ਮੁਲਜ਼ਮਾਂ ਵਿੱਚ ਵਿਗਿਆਨੀ ਮੁਹੀਤ ਅਹਿਮਦ ਭੱਟ, ਕਸ਼ਮੀਰ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਪ੍ਰੋਫੈਸਰ ਮਾਜਿਦ ਹੁਸੈਨ ਕਾਦਰੀ ਅਤੇ ਪਾਕਿਸਤਾਨ ਸਥਿਤ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਦਾ ਪੁੱਤਰ ਸਈਦ ਅਬਦੁਲ ਮੁਈਦ ਸ਼ਾਮਲ ਹਨ। ਉਹ ਆਈਟੀ, ਜੇਕੇਡੀਆਈ ਵਿੱਚ ਮੈਨੇਜਰ ਸੀ। ਧਾਰਾ 311 ਲਾਗੂ ਕਰਕੇ ਇਨ੍ਹਾਂ ਚਾਰਾਂ ਨੂੰ ਹਟਾ ਦਿੱਤਾ ਗਿਆ ਹੈ।

ਇਸ ਵਿੱਚ ਸਰਕਾਰ ਨੂੰ ਬਿਨਾਂ ਕਿਸੇ ਜਾਂਚ ਦੇ ਆਪਣੇ ਕਰਮਚਾਰੀ ਨੂੰ ਨੌਕਰੀ ਤੋਂ ਹਟਾਉਣ ਦਾ ਅਧਿਕਾਰ ਹੈ। ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਹੁਣ ਤੱਕ 40 ਮੁਲਾਜ਼ਮਾਂ ਨੂੰ ਸਰਕਾਰੀ ਸੇਵਾਵਾਂ ਤੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸਲਾਹੂਦੀਨ ਦੇ ਦੋ ਪੁੱਤਰ ਅਤੇ ਡੀਐਸਪੀ ਦੇਵੇਂਦਰ ਸਿੰਘ ਵੀ ਸ਼ਾਮਲ ਹਨ।

Exit mobile version