24 ਨਵੰਬਰ 2024: ਕਸ਼ਮੀਰ (kashmir) ‘ਚ ਕੱਲ੍ਹ ਭਾਰੀ ਬਰਫਬਾਰੀ (snowfall) ਹੋਈ ਹੈ, ਜਿਸ ਕਾਰਨ ਸੜਕਾਂ ‘ਤੇ 1-2 ਫੁੱਟ ਬਰਫ ਜਮ੍ਹਾ ਹੋ ਗਈ ਹੈ। ਦੱਸ ਦਈਏ ਕਿ ਉੱਤਰੀ ਕਸ਼ਮੀਰ ‘ਚ 85 ਕਿਲੋਮੀਟਰ ਲੰਬੀ ਗੁਰੇਜ਼-ਬਾਂਦੀਪੁਰਾ ਮਾਰਗ ‘ਤੇ ਰਾਜ਼ਦਾਨ ਟੋਪ ਅਤੇ ਰੂਟ (rounte) ਦੇ ਹੋਰ ਇਲਾਕਿਆਂ ‘ਚ 1-2 ਫੁੱਟ ਤੱਕ ਬਰਫ ਜਮ੍ਹਾ ਹੋ ਗਈ ਹੈ, ਜਿਸ ਕਾਰਨ ਇਸ ਮਾਰਗ ਨੂੰ ਆਵਾਜਾਈ ਲਈ ਬੰਦ (closed) ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਬਾਅਦ ਦੁਪਹਿਰ ਇਸ ਇਲਾਕੇ ‘ਚ ਬਰਫਬਾਰੀ ਹੋਈ ਸੀ, ਜਿਸ ਕਾਰਨ ਗੁਰੇਜ਼-ਬਾਂਦੀਪੁਰਾ ਰੋਡ ਨੂੰ ਭਾਰੀ ਬਰਫਬਾਰੀ ਕਾਰਨ ਸ਼ਾਮ ਤੱਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਐਸਡੀਐਮ ਗੁਰੇਜ਼ ਮੁਖਤਾਰ ਅਹਿਮਦ ਨੇ ਪੁਸ਼ਟੀ ਕੀਤੀ ਕਿ ਬਰਫ਼ਬਾਰੀ ਅਤੇ ਖਰਾਬ ਮੌਸਮ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ।