Site icon TheUnmute.com

Jammu & Kashmir News: ਅਖਨੂਰ ਸੈਕਟਰ ਤੋਂ ਇੱਕ ਵੱਡੀ ਖਬਰ, IED ਧ.ਮਾ.ਕਾ, 2 ਸ਼ਹੀਦ

11 ਫਰਵਰੀ 2025: ਜੰਮੂ ਦੇ ਅਖਨੂਰ (Akhnoor sector of Jammu) ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਫਾਰਵਰਡ ਪੋਸਟ ‘ਤੇ ਹੋਏ ਆਈਈਡੀ ਧਮਾਕੇ ‘ਚ ਫੌਜ ਦਾ ਇਕ ਕਪਤਾਨ ਅਤੇ ਇਕ ਸਿਪਾਹੀ ਸ਼ਹੀਦ ਹੋ ਗਿਆ ਹੈ। ਧਮਾਕੇ ‘ਚ ਇਕ ਫੌਜੀ ਵੀ ਜ਼ਖਮੀ ਹੋ ਗਿਆ ਹੈ। ਸ਼ੱਕ ਹੈ ਕਿ ਇਹ ਆਈਈਡੀ ਅੱਤਵਾਦੀਆਂ ਵੱਲੋਂ ਲਗਾਈ ਗਈ ਸੀ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ।

ਸੂਤਰਾਂ ਮੁਤਾਬਕ ਇਹ ਘਟਨਾ 3:50 ਵਜੇ ਵਾਪਰੀ। ਫੌਜ ਦੀ ਇੱਕ ਗਸ਼ਤੀ ਰੁਟੀਨ ਗਸ਼ਤ ‘ਤੇ ਸੀ। ਫਿਰ ਸਰਹੱਦ ਦੇ ਕੋਲ ਇੱਕ ਆਈਈਡੀ ਧਮਾਕਾ (IED blast) ਹੋਇਆ ਜਿਸ ਵਿੱਚ ਇੱਕ ਅਧਿਕਾਰੀ ਸਮੇਤ ਤਿੰਨ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਅਧਿਕਾਰੀਆਂ ਨੇ ਜਾਣਕਾਰੀ ਦਿੱਤੀ

ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫੌਜੀ ਭੱਠਲ ਇਲਾਕੇ ‘ਚ ਗਸ਼ਤ ਕਰ ਰਹੇ ਸਨ ਤਾਂ ਜ਼ਬਰਦਸਤ ਧਮਾਕਾ ਹੋ ਗਿਆ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਧਮਾਕਾ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਕਾਰਨ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਅੱਤਵਾਦੀਆਂ ਨੇ ਲਗਾਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਅਖਨੂਰ ਸੈਕਟਰ ‘ਚ ਮੋਰਟਾਰ ਦਾ ਗੋਲਾ ਮਿਲਿਆ

ਇਸ ਤੋਂ ਪਹਿਲਾਂ ਮੰਗਲਵਾਰ (11 ਫਰਵਰੀ) ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਇੱਕ ਮੋਰਟਾਰ ਦਾ ਗੋਲਾ ਮਿਲਿਆ ਸੀ, ਜਿਸ ਨੂੰ ਬੰਬ ਨਿਰੋਧਕ ਦਸਤੇ ਨੇ ਨਕਾਰਾ ਕਰ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਸਵੇਰੇ ਕਰੀਬ 10 ਵਜੇ ਨਾਮੰਦਰ ਪਿੰਡ ਨੇੜੇ ਪ੍ਰਤਾਪ ਨਹਿਰ ‘ਚ ਮੋਰਟਾਰ ਦਾ ਗੋਲਾ ਦੇਖਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਬਾਅਦ ਵਿੱਚ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ, ਜਿਸ ਨੇ ਧਮਾਕਾਖੇਜ਼ ਪਦਾਰਥ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ।

Read More: ਪੁਲਿਸ ਤੇ ਗੈਂ.ਗ.ਸ.ਟ.ਰਾਂ ਵਿਚਕਾਰ ਮੁਕਾਬਲਾ, ਹੋਈ ਫ਼ਾ.ਇ.ਰਿੰ.ਗ

Exit mobile version