ਚੰਡੀਗੜ੍ਹ 26 ਜਨਵਰੀ 2022: ਜੰਮੂ-ਕਸ਼ਮੀਰ ਦੇ ਪੁਲਸ ਅਧਿਕਾਰੀ ਬਾਬੂ ਰਾਮ ਜੋ ਕਿ ਅੱਤਵਾਦ ਵਿਰੋਧੀ ਮੁਹਿੰਮ ‘ਚ ਸ਼ਹੀਦ ਹੋਏ ਸਨ, ਸ਼ਹੀਦ ਬਾਬੂ ਰਾਮ (Martyr Babu Ram) ਦੀ ਪਤਨੀ ਨੂੰ 73ਵੇਂ ਗਣਤੰਤਰ ਦਿਵਸ ‘ਤੇ ਭਾਰਤ ਦੇ ਸਰਵਉੱਚ ਸ਼ਾਂਤੀ ਸਮੇਂ ਦੇ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸਹਾਇਕ ਸਬ-ਇੰਸਪੈਕਟਰ ਬਾਬੂ ਰਾਮ 29 ਅਗਸਤ 2020 ਨੂੰ ਸ਼੍ਰੀਨਗਰ ‘ਚ ਚਲਾਏ ਗਏ ਇੱਕ ਅੱਤਵਾਦ ਵਿਰੋਧੀ ਆਪ੍ਰੇਸ਼ਨ ਦਾ ਹਿੱਸਾ ਸੀ। ਤਿੰਨ ਅੱਤਵਾਦੀਆਂ ਨੇ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐਫ.) ਦੀ ਸਾਂਝੀ ਟੀਮ ‘ਤੇ ਹਮਲਾ ਕੀਤਾ ਸੀ ਅਤੇ ਉਹ ਨੇੜਲੇ ਸਥਾਨ ‘ਤੇ ਲੁਕੇ ਹੋਏ ਸਨ।
ਇਸ ਘਟਨਾ ‘ਚ ਪੁਲਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਗਿਆ ਤੇ ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ‘ਚ ਤਿੰਨੋਂ ਅੱਤਵਾਦੀ ਮਾਰੇ ਗਏ। ਇਸ ਆਪਰੇਸ਼ਨ ‘ਚ ਸੂਬਾ ਪੁਲਸ ਦਾ ਸਹਾਇਕ ਸਬ-ਇੰਸਪੈਕਟਰ ਬਾਬੂ ਰਾਮ (Martyr Babu Ram) ਵੀ ਸ਼ਹੀਦ ਹੋ ਗਿਆ ਸੀ। ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਬਾਬੂ ਰਾਮ ਨੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਵਿੱਚ 18 ਸਾਲ ਤੱਕ ਸੇਵਾ ਕੀਤੀ। ਇਸ ਦੌਰਾਨ ਉਹ ਕਈ ਅੱਤਵਾਦ ਵਿਰੋਧੀ ਅਪ੍ਰੇਸ਼ਨਾਂ ‘ਚ ਫਰੰਟ ਲਾਈਨ ‘ਤੇ ਸੀ।
ਸ਼ਹੀਦ ਬਾਬੂ ਰਾਮ ਪੁੰਛ ਜ਼ਿਲ੍ਹੇ ਦਾ ਰਹਿਣ ਵਾਲਾ ਰਾਮ 30 ਜੁਲਾਈ 1999 ਨੂੰ ਪੁਲਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਸਿਖਲਾਈ ਤੋਂ ਬਾਅਦ ਉਹ 27 ਜੁਲਾਈ 2002 ਨੂੰ ਐਸ.ਓ.ਜੀ. ਸ੍ਰੀਨਗਰ ਵਿਖੇ ਤਾਇਨਾਤ ਸੀ। ਇੱਕ ਅਧਿਕਾਰੀ ਦੇ ਅਨੁਸਾਰ, ਉਸਨੂੰ ਸ਼੍ਰੀਨਗਰ ਵਿੱਚ ਵੱਖ-ਵੱਖ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਦੋ ਤਰੱਕੀਆਂ ਦਿੱਤੀਆਂ ਗਈਆਂ ਸਨ। ਸ਼ਾਹੀ ਬਾਬੂ ਲਾਲ ਅੱਤਵਾਦੀਆਂ ਲਈ ਕਿਸੇ ਸਮੇਂ ਤੋਂ ਘੱਟ ਨਹੀਂ ਸੀ।