Site icon TheUnmute.com

Jammu & Kashmir Election: ਦੁਪਹਿਰ 1 ਵਜੇ ਤੱਕ 41.17 ਫੀਸਦੀ ਵੋਟਿੰਗ ਦਰਜ, ਕਿਸ਼ਤਵਾੜ ‘ਚ ਸਭ ਵੱਧ ਵੋਟਿੰਗ

Jammu Kashmir Election

ਚੰਡੀਗੜ੍ਹ, 18 ਸਤੰਬਰ 2024: (Jammu Kashmir Election) ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ | ਜੰਮੂ-ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ਲਈ ਅੱਜ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਮੁਤਾਬਕ ਦੁਪਹਿਰ 1 ਵਜੇ ਤੱਕ ਜੰਮੂ-ਕਸ਼ਮੀਰ ‘ਚ 41.17 ਫੀਸਦੀ ਵੋਟਿੰਗ ਦਰਜ ਕੀਤੀ ਹੈ |

ਇਸਦੇ ਨਾਲ ਕਿਸ਼ਤਵਾੜ ‘ਚ ਸਭ ਤੋਂ ਜਿਆਦਾ 56.86 ਫੀਸਦੀ ਵੋਟਿੰਗ ਹੋਈ ਹੈ | ਇਸਤੋਂ ਇਲਾਵਾ ਡੋਡਾ ‘ਚ 50.81 ਫੀਸਦੀ, ਕੁਲਗਾਮ ‘ਚ 39.91 ਫੀਸਦੀ, ਪੁਲਵਾਮਾ ‘ਚ 29.84 ਫੀਸਦੀ, ਰਾਮਬਨ ‘ਚ 49.68 ਫੀਸਦੀ ਅਤੇ ਸ਼ੋਪੀਆਂ ‘ਚ 38.72 ਫੀਸਦੀ ਵੋਟਿੰਗ ਹੋਈ ਹੈ |

Exit mobile version