Site icon TheUnmute.com

Jammu Kashmir : ਭਾਰੀ ਮੀਹ ਤੇ ਗੜੇਮਾਰੀ ਤੋਂ ਬਾਅਦ ਵਧੀ ਠੰਡ, ਸ਼ੋਪੀਆਂ ਤੇ ਕੁਲਗਾਮ ‘ਚ 2-2 ਫੁੱਟ ਤੱਕ ਬਰਫਬਾਰੀ

29 ਦਸੰਬਰ 2024: ਜੰਮੂ-ਕਸ਼ਮੀਰ, (jammu kashmir) ਹਿਮਾਚਲ ਪ੍ਰਦੇਸ਼ (himachal pradesh) ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ‘ਚ ਲਗਾਤਾਰ ਹੋ ਰਹੀ ਭਾਰੀ ਬਰਫਬਾਰੀ (snowfall) ਅਤੇ ਮੀਂਹ ਕਾਰਨ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਡ ਦੀ ਲਪੇਟ ‘ਚ ਹੈ।

ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਗੁਲਮਰਗ, ਜੰਮੂ-ਕਸ਼ਮੀਰ ਵਿੱਚ ਸ਼ਨੀਵਾਰ ਨੂੰ ਤਾਪਮਾਨ -5 ਡਿਗਰੀ ਸੈਲਸੀਅਸ ਸੀ। ਸ੍ਰੀਨਗਰ ਵਿੱਚ ਇਹ -1 ਡਿਗਰੀ ਸੈਲਸੀਅਸ ਸੀ।

ਪਿਛਲੇ ਘੰਟੇ ‘ਚ 24 ਪੁਲਵਾਮਾ, ਅਨੰਤਨਾਗ, ਸ਼ੋਪੀਆਂ ਅਤੇ ਕੁਲਗਾਮ ‘ਚ 2-2 ਫੁੱਟ ਤੱਕ ਬਰਫਬਾਰੀ ਹੋਈ ਹੈ। ਸ਼ਨੀਵਾਰ ਨੂੰ ਸ਼੍ਰੀਨਗਰ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਰੱਦ ਰਹੀਆਂ। ਰੇਲਵੇ ਆਵਾਜਾਈ ਵੀ ਪ੍ਰਭਾਵਿਤ ਰਹੀ।

ਜੰਮੂ-ਸ੍ਰੀਨਗਰ ਨੈਸ਼ਨਲ (national highway) ਹਾਈਵੇ (NH-44) ਬੰਦ ਹੈ। ਇੱਥੇ 1200 ਤੋਂ ਵੱਧ ਵਾਹਨ ਫਸੇ ਹੋਏ ਹਨ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਤਾਪਮਾਨ 0 ਤੋਂ 1 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ।

ਹਿਮਾਚਲ ਪ੍ਰਦੇਸ਼ (himachal pradesh) ‘ਚ ਬਰਫਬਾਰੀ ਤੋਂ ਇਲਾਵਾ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ। ਸੋਲਾਂਗ ਘਾਟੀ ਅਤੇ ਅਟਲ ਸੁਰੰਗ ਵਿਚਕਾਰ ਫਸੇ 1800 ਵਾਹਨਾਂ ਨੂੰ ਸ਼ਨੀਵਾਰ ਸਵੇਰੇ ਬਚਾ ਲਿਆ ਗਿਆ। 200 ਵਾਹਨ ਅਜੇ ਵੀ ਫਸੇ ਹੋਏ ਹਨ।

ਆਈਐਮਡੀ ਦੇ ਅਨੁਸਾਰ, 29 ਦਸੰਬਰ ਤੋਂ ਉੱਤਰੀ ਭਾਰਤ ਦੇ ਰਾਜਾਂ ਵਿੱਚ ਤੇਜ਼ ਸੀਤ ਲਹਿਰ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਵਿੱਚ ਨਵੇਂ ਸਾਲ ਦੇ ਪ੍ਰਵੇਸ਼ ਨਾਲ ਘੱਟੋ-ਘੱਟ ਤਾਪਮਾਨ 3-5 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ।

read more: Weather update: ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਹਾਈਵੇਅ ਬੰਦ, ਯੂਪੀ ਚ ਸਕੂਲ ਬੰਦ

 

Exit mobile version